ਨਿਮਰਤ ਖਹਿਰਾ ਨੂੰ ਕੌਣ ਦਿਵਾਉਂਦਾ ਹੈ ‘ਸੋਹਣੇ ਸੋਹਣੇ ਸੂਟ’ …!

By  Rupinder Kaler July 24th 2020 01:24 PM

ਨਿਮਰਤ ਖਹਿਰਾ ਦਾ ਗਾਣਾ ‘ਅੱਜ ਕੱਲ੍ਹ ਅੱਜ ਕੱਲ੍ਹ’ ਸੁਪਰ ਡੂਪਰ ਹਿੱਟ ਹੋਇਆ ਹੈ । ਇਸ ਗੀਤ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ । ‘ਸੋਹਣੇ ਸੋਹਣੇ ਸੂਟ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਨਿਮਰਤ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਨਿਮਰਤ ਖਹਿਰਾ ਦੇ ਇਸ ਗਾਣੇ ਦੇ ਬੋਲ ਫਰਮਾਨ ਨੇ ਲਿਖੇ ਹਨ ਜਦੋਂ ਕਿ ਵੀਡੀਓ ਸੁਖ ਸੰਘੇੜਾ ਨੇ ਤਿਆਰ ਕੀਤੀ ਹੈ । ਗੀਤ ਨੂੰ ਮਿਊਜ਼ਿਕ ਰੌਕਸ ਏ ਨੇ ਦਿੱਤਾ ਹੈ ।

https://www.instagram.com/p/CC8wlISl8Vl/

ਇਸ ਗੀਤ ਵਿੱਚ ਹਰਜ ਨਾਗਰਾ ਨੂੰ ਫੀਚਰ ਕੀਤਾ ਗਿਆ ਹੈ । ਨਿਮਰਤ ਦਾ ਇਹ ਗੀਤ ਰੋਮਾਂਟਿਕ ਹੈ ਜਿਹੜਾ ਕਿ ਹਰ ਇੱਕ ਦੇ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਹੈ ।ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਪੰਜਾਬੀ ਫ਼ਿਲਮ ਜੋੜੀ ਤੇ ਸੌਕਣ ਸੌਕਣੇ ਵਿੱਚ ਨਜ਼ਰ ਆਉਣ ਵਾਲੇ ਹਨ ।

https://www.instagram.com/p/CDA6go0ltH8/?utm_source=ig_web_copy_link

Related Post