ਫ਼ਿਲਮ 'ਦੂਰਬੀਨ' 'ਚ ਸ਼ਿੰਦਾ 'ਤੇ ਨੂਰ ਜਿੱਤਣਗੇ ਦਰਸ਼ਕਾਂ ਦਾ ਦਿਲ, ਨਵਾਂ ਪੋਸਟਰ ਆਇਆ ਸਾਹਮਣੇ

By  Aaseen Khan September 12th 2019 12:24 PM

27 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਦੂਰਬੀਨ ਜਿਸ ਦੇ ਨਵੇਂ ਪੋਸਟਰ ਸਾਹਮਣੇ ਆ ਚੁੱਕੇ ਹਨ। 'ਦੂਰਬੀਨ' 'ਚ ਨਿੰਜਾ ਅਤੇ ਵਾਮੀਕਾ ਗੱਬੀ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੇ ਨਵੇਂ ਪੋਸਟਰ 'ਚ ਫ਼ਿਲਮ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ ਹੈ। ਨਿੰਜਾ 'ਸ਼ਿੰਦਾ' ਨਾਮ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਉੱਥੇ ਹੀ ਵਾਮੀਕਾ ਗੱਬੀ 'ਨੂਰ' ਨਾਮ ਦੀ ਲੜਕੀ ਦਾ ਕਿਰਦਾਰ ਅਦਾ ਕਰ ਰਹੇ ਹਨ।

 

View this post on Instagram

 

Doorbeen releasing worldwide 27 September ❤️

A post shared by Jass Bajwa (@officialjassbajwa) on Sep 10, 2019 at 9:22pm PDT

ਇਸ ਤੋਂ ਇਲਾਵਾ ਫ਼ਿਲਮ 'ਚ ਜੱਸ ਬਾਜਵਾ ਅਤੇ ਜੈਸਮੀਨ ਬਾਜਵਾ ਵੀ ਅਹਿਮ ਰੋਲ ਨਿਭਾ ਰਹੇ ਹਨ ਜਿੰਨ੍ਹਾਂ ਦੇ ਕਿਰਦਾਰ ਨੂੰ ਦਰਸਾਉਂਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਜੱਸ ਬਾਜਵਾ ਫ਼ਿਲਮ 'ਚ ਰਣਜੀਤ ਸਿੰਘ ਨਾਮ ਦੇ ਵਿਅਕਤੀ ਦਾ ਰੋਲ ਨਿਭਾ ਰਹੇ ਅਤੇ ਜੈਸਮੀਨ ਬਾਜਵਾ ਦਾ ਨਾਮ ਫ਼ਿਲਮ 'ਚ ਸੋਹਣੀ ਹੋਣ ਵਾਲਾ ਹੈ।ਫ਼ਿਲਮ ‘ਚ ਜੱਸ ਬਾਜਵਾ ਪੁਲਿਸ ਅਫ਼ਸਰ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

ਹੋਰ ਵੇਖੋ : ਰੇਸ਼ਮ ਸਿੰਘ ਅਨਮੋਲ ਨੇ ਇਸ ਬੱਚੀ ਦੀ ਤਸਵੀਰ ਸਾਂਝੀ ਕਰ ਵੱਡੀਆਂ ਗੱਡੀਆਂ ਵਾਲਿਆਂ ਨੂੰ ਦਿੱਤੀ ਨਸੀਹਤ

 

View this post on Instagram

 

@azaad_parindeyfilms presents #doorbeen releasing worldwide 27 sep bht sohni film bani a ji thonu sareya nu bht psand oni a menu puri umeed a kyu k sari team ne bht mehnat kiti a trailer bas -1-2 din ch share krage thode nal odo tak poster share kardo ji sare ? @its_ninja @wamiqagabbi @karamjitanmol @jasminbajwa22 @pavitarbal001

A post shared by Jass Bajwa (@officialjassbajwa) on Sep 8, 2019 at 10:24pm PDT

ਇਸ਼ਾਨ ਚੋਪੜਾ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ ਪ੍ਰੋਡਿਊਸਰ ਹਨ। ਫ਼ਿਲਮ 'ਦੂਰਬੀਨ' ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਹੀ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਮੇਕਰਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਦੀ ਕਮਾਈ ‘ਚੋਂ 20 ਪ੍ਰਤੀਸ਼ਤ ਹਿੱਸਾ ਪਿਛਲੇ ਦਿਨੀਂ ਆਏ ਪੰਜਾਬ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਤਾ ਜਾਵੇਗਾ।

Related Post