ਬਾਕਸ ਆਫ਼ਿਸ ਤੇ ਇੱਕ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਕਿੰਨੀ ਹੁੰਦੀ ਹੈ ਮਿਹਨਤ, ਇਹ ਕੋਈ ਨਿੰਜੇ ਤੋਂ ਪੁੱਛੇ, ਵੀਡਿਓ ਵਾਇਰਲ  

By  Rupinder Kaler May 24th 2019 05:37 PM -- Updated: May 24th 2019 05:55 PM

ਗਾਇਕੀ ਦੇ ਖੇਤਰ ਵਿੱਚ ਚੰਗਾ ਨਾਂਅ ਬਨਾਉਣ ਤੋਂ ਬਾਅਦ ਗਾਇਕ ਨਿੰਜਾ ਲਗਾਤਾਰ ਪੰਜਾਬੀ ਫ਼ਿਲਮਾਂ ਵਿੱਚ ਦਿਖਾਈ ਦੇ ਰਿਹਾ ਹੈ । ਨਿੰਜਾ ਦੀ ਅਦਾਕਾਰੀ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਵੀ ਕਰ ਰਹੇ ਹਨ । ਆਪਣੇ ਕੰਮ ਨੂੰ ਲੈ ਕੇ ਨਿੰਜਾ ਕਿੰਨਾ ਸੰਜੀਦਾ ਹੈ ਇਸ ਦਾ ਅੰਦਾਜ਼ਾ ਉਸ ਦੀ ਏਨੀਂ ਦਿਨੀਂ ਵਾਇਰਲ ਹੋ ਰਹੀ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ ।

https://www.instagram.com/p/Bxl_G0snf-c/

ਇਸ ਵੀਡਿਓ ਨੂੰ ਦੇਖਕੇ ਲਗਦਾ ਹੈ ਕਿ ਨਿੰਜਾ ਅਸਲ ਜ਼ਿੰਦਗੀ ਵਿੱਚ ਵੀ ਨਿੰਜਾ (ਬਹਾਦਰ ਲੜਾਕਾ) ਹੈ । ਨਿੰਜਾ ਉਹ ਜਿਹੜਾ ਆਪਣੇ ਮਕਸਦ ਨੂੰ ਪਾਉਣ ਲਈ ਆਪਣੀ ਜ਼ਿੰਦਗੀ ਦੀ ਵੀ ਪਰਵਾਹ ਨਹੀਂ ਕਰਦਾ । ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡਿਓ ਵਿੱਚ ਨਿੰਜੇ ਬਾਰੇ ਇੱਕ ਸ਼ਖਸ ਦੱਸਦਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਨਿੰਜੇ ਨੂੰ ਕਈ ਸੱਟਾਂ ਵੀ ਲੱਗੀਆਂ ਪਰ ਉਸ ਨੇ ਦਰਦ ਦੇ ਬਾਵਜੂਦ ਫ਼ਿਲਮ ਦੀ ਸ਼ੂਟਿੰਗ ਜਾਰੀ ਰੱਖੀ ।

https://www.instagram.com/p/BxHi8wIHFpa/

ਇਹ ਸ਼ਖਸ ਦੱਸਦਾ ਹੈ ਕਿ ਕਿਸੇ ਤਰ੍ਹਾਂ ਫ਼ਿਲਮ ਦੇ ਐਕਸ਼ਨ ਸੀਨ ਨੂੰ ਫ਼ਿਲਮਾਉਣ ਲਈ ਨਿੰਜੇ ਨੂੰ 5੦ ਦਿਨਾਂ ਵਿੱਚ ਪੰਜਾਹ ਸੱਟਾਂ ਵੱਜੀਆਂ । ਹੱਡੀਆਂ ਕਰੈਕ ਹੋਣ ਦੇ ਬਾਵਜੂਦ ਉਸ ਨੇ ਸ਼ੂਟਿੰਗ ਇੱਕ ਦਿਨ ਵੀ ਬੰਦ ਨਹੀਂ ਕੀਤੀ । ਸੋ ਨਿੰਜੇ ਦੀ ਇਸ ਮਿਹਨਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿਲਵਰ ਸਕਰੀਨ ਤੇ ਛਾਉਣਾ ਸੌਖਾ ਕੰਮ ਨਹੀਂ ।

https://www.instagram.com/p/Bx14HqAnfY8/

Related Post