ਵਾਮੀਕਾ ਗੱਬੀ, ਨਿੰਜਾ ਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ
ਵਾਮੀਕਾ ਗੱਬੀ, ਨਿੰਜਾ ਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ : ਪੰਜਾਬੀ ਸਿਨੇਮਾ ਇਸ ਸਾਲ ਕਾਫੀ ਬਿਜ਼ੀ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਕਈ ਫ਼ਿਲਮਾਂ ਦੀਆਂ ਤਰੀਕਾਂ 'ਚ ਟਕਰਾਵ ਵੀ ਹੋ ਰਿਹਾ ਹੈ। ਪਰ ਕਈ ਫਿਲਮ ਮੇਕਰਜ਼ ਫ਼ਿਲਮਾਂ ਦੀਆਂ ਤਰੀਕਾਂ 'ਚ ਬਦਲਾਵ ਵੀ ਕਰ ਰਹੇ ਹਨ। ਅਜਿਹੀ ਹੀ ਆਉਣ ਵਾਲੀ ਪੰਜਾਬੀ ਫਿਲਮ ਦੂਰਬੀਨ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ। ਗਾਇਕ ਨਿੰਜਾ, ਵਾਮੀਕਾ ਗੱਬੀ ਅਤੇ ਜੱਸ ਬਾਜਵਾ ਸਟਾਰਰ ਇਹ ਫਿਲਮ ਦੂਰਬੀਨ ਪਹਿਲਾਂ 17 ਮਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਫਿਲਮ ਦੇ ਆਉਣ ਦੀ ਤਰੀਕ ਬਦਲ ਕੇ ਅੱਗੇ ਕਰ ਦਿੱਤੀ ਗਈ ਹੈ ਅਤੇ ਹੁਣ 27 ਸਤੰਬਰ ਨੂੰ ਦੇਖਣ ਨੂੰ ਮਿਲੇਗੀ।
View this post on Instagram
“Doorbeen” now releasing on 27th September, 2019. @its_ninja @azaad_parindayfilms @ishu6799
ਫਿਲਮ ਦੇ ਸ਼ੂਟ ਤੋਂ ਗਾਇਕ ਅਤੇ ਅਦਾਕਾਰ ਨਿੰਜਾ ਅਤੇ ਜੱਸ ਬਾਜਵਾ ਵੱਲੋਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਹਨ। ਜੱਸ ਬਾਜਵਾ ਇਸ ਫਿਲਮ 'ਚ ਪੰਜਾਬ ਪੁਲਿਸ ਦੇ ਕਿਰਦਾਰ 'ਚ ਨਜ਼ਰ ਆਉਣਗੇ।ਇਸ ਤੋਂ ਇਲਾਵਾ ਫਿਲਮ 'ਚ ਕਰਮਜੀਤ ਅਨਮੋਲ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣਗੇ।ਵਾਮੀਕਾ ਗੱਬੀ ਦੀਆਂ ਲਗਾਤਾਰ ਇਸ ਤੋਂ ਪਹਿਲਾਂ 26 ਅਪ੍ਰੈਲ ਅਤੇ 3 ਮਈ ਨੂੰ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਇਸ ਲਈ ਹੋ ਸਕਦਾ ਹੈ ਨਿਰਮਾਤਾਵਾਂ ਵੱਲੋਂ ਇਹ ਹੀ ਕਾਰਣ ਹੋਵੇ ਇਸ ਫਿਲਮ ਦੀ ਰਿਲੀਜ਼ ਤਾਰੀਕ ਬਦਲਣ ਦਾ।
ਹੋਰ ਵੇਖੋ : ਮੁਲਤਾਨ ਦੀਆਂ ਝਾਂਜਰਾਂ 'ਚ ਵਾਮੀਕਾ ਗੱਬੀ ਦਾ ਸ਼ਾਨਦਾਰ ਡਾਂਸ, 'ਨਾਢੂ ਖਾਂ' ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ
View this post on Instagram
Team Doorbeen #17may @officialjassbajwa
ਇਹ ਫਿਲਮ ਆਜ਼ਾਦ ਪਰਿੰਦੇ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਜਿਸ ਨੂੰ ਡਾਇਰੈਕਟ ਕਰ ਰਹੇ ਹਨ ਇਸ਼ਾਨ ਚੋਪੜਾ, ਅਤੇ ਫਿਲਮ ਦੀ ਕਹਾਣੀ ਲਿਖੀ ਹੈ ਸੁਖਰਾਜ ਸਿੰਘ ਨੇ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ।