'ਜ਼ਿੰਦਗੀ ਜ਼ਿੰਦਾਬਾਦ' ਫਿਲਮ ਦੇ ਸੈੱਟ 'ਤੇ ਮਿੰਟੂ ਗੁਰਸਰੀਆ ਦੀ ਲੁੱਕ 'ਚ ਨਜ਼ਰ ਆਏ ਨਿੰਜਾ
'ਜ਼ਿੰਦਗੀ ਜ਼ਿੰਦਾਬਾਦ' ਫਿਲਮ ਦੇ ਸੈੱਟ 'ਤੇ ਮਿੰਟੂ ਗੁਰਸਰੀਆ ਦੀ ਲੁੱਕ 'ਚ ਨਜ਼ਰ ਆਏ ਨਿੰਜਾ : ਪੰਜਾਬੀ ਇੰਡਸਟਰੀ 'ਚ ਗਾਇਕੀ ਤੇ ਬਾਕਮਾਲ ਅਦਾਕਾਰੀ ਦੇ ਨਾਲ ਵੱਖਰੀ ਪਹਿਚਾਣ ਬਣਾ ਚੁੱਕੇ ਨਿੰਜਾ ਆਪਣੀ ਆਉਣ ਵਾਲੀਆਂ ਫ਼ਿਲਮਾਂ ਦੀ ਸ਼ੂਟਿੰਗ 'ਚ ਲਗਾਤਾਰ ਬਿਜ਼ੀ ਚੱਲ ਰਹੇ ਹਨ। ਕੁਝ ਦਿਨ ਪਹਿਲਾਂ ਅਨਾਊਂਸ ਹੋਈ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਜਿਸ ਦੇ ਸ਼ੂਟ ਤੋਂ ਪਿਛਲੇ ਦਿਨੀ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਲੇਖਕ ਅਤੇ ਕਹਾਣੀਕਾਰ ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ ਜ਼ਿੰਦਗੀ ਜ਼ਿੰਦਾਬਾਦ 'ਚ ਨਿੰਜਾ ਦਾ ਲੁੱਕ ਕਿਹੋ ਜਿਹਾ ਹੋਣ ਵਾਲਾ ਹੈ ਇਸ ਦੀ ਝਲਕ ਵੀ ਸਾਹਮਣੇ ਆ ਚੁੱਕੀ ਹੈ।
View this post on Instagram
MINTU GIRUSARIA #Zindgizindabaad #2August @prem.singh.sidhu
ਜੀ ਹਾਂ ਨਿੰਜਾ ਦੀ ਇੱਕ ਤਸਵੀਰ ਸਾਹਮਣੇ ਆਈ ਜਿਸ 'ਚ ਫਿਲਮ 'ਚ ਮਿੰਟੂ ਗੁਰਸਰੀਆ ਦੀ ਦਿੱਖ 'ਚ ਨਜ਼ਰ ਆਉਣਗੇ। ਨਿੰਜਾ ਤੋਂ ਇਲਾਵਾ ਫਿਲਮ 'ਚ ਮੈਂਡੀ ਤੱਖਰ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਫਿਲਮ ‘ਚ ਸੁਖਦੀਪ ਸੁਖ,ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ,ਅੰਮ੍ਰਿਤ ਐਂਬੀ,ਸੈਮਿਉਲ ਜੌਹਨ,ਅਨੀਤਾ ਮੀਤ, ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ। ਪ੍ਰੇਮ ਸਿੰਘ ਸਿੱਧੂ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਅਤੇ ਫਿਲਮ ਦੇ ਪ੍ਰੋਡਿਊਸਰ ਰਿਤਿਕ ਬਾਂਸਲ,ਅਸ਼ੋਕ ਯਾਦਵ, ਮਨਦੀਪ ਸਿੰਘ ਮੰਨਾ, ਅਤੇ ਗੌਰਵ ਮਿੱਤਲ ਕਰ ਰਹੇ।
ਹੋਰ ਵੇਖੋ : ਬੌਬੀ ਦਿਓਲ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ, ਪਿਤਾ ਧਰਮਿੰਦਰ ਨੇ ਸਾਂਝੇ ਕੀਤੇ ਬਚਪਨ ਦੇ ਹਸੀਨ ਪਲ
View this post on Instagram
2 ਅਗਸਤ ਨੂੰ ਜ਼ਿੰਦਗੀ ਜ਼ਿੰਦਾਬਾਦ ਫਿਲਮ ਬਾਕਸ ਆਫਿਸ ‘ਤੇ ਧਮਾਲ ਮਚਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਨਿੰਜਾ ਅਤੇ ਜੱਸ ਬਾਜਵਾ ਸਟਾਰਰ ਫਿਲਮ ਦੂਰਬੀਨ ਦਾ ਵੀ ਸ਼ੂਟ ਚੱਲ ਰਿਹਾ ਹੈ ਜੋ ਕਿ ਇਸੇ ਸਾਲ ਦੇਖਣ ਨੂੰ ਮਿਲੇਗੀ।