ਗਾਇਕ ਨਿੰਜਾ ਦੇ ਨਵੇਂ ਗਾਣੇ ‘ਕੱਲ੍ਹਾ ਚੰਗਾ’ ਦਾ ਟੀਜ਼ਰ ਹੋਇਆ ਰਿਲੀਜ਼

By  Rupinder Kaler October 31st 2019 05:13 PM

ਅੜਬ ਮੁਟਿਆਰਾਂ ਵਰਗੀ ਹਿੱਟ ਫ਼ਿਲਮ ਦੇਣ ਤੋਂ ਬਾਅਦ ਗਾਇਕ ਨਿੰਜਾ ਨਵਾਂ ਗਾਣਾ ਲੈ ਕੇ ਆ ਰਹੇ ਹਨ । ਨਿੰਜਾ ਨੇ ਆਪਣੇ ਇਸ ਗਾਣੇ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ‘ਕੱਲ੍ਹਾ ਚੰਗਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ ਜਦੋਂ ਕਿ ਬੋਲ ਜਾਨੀ ਨੇ ਲਿਖੇ ਹਨ ।

https://www.instagram.com/p/B4Rw197nQ61/?utm_source=ig_web_copy_link

2 ਨਵੰਬਰ ਨੂੰ ਰਿਲੀਜ਼ ਹੋਣ ਵਾਲੇ ਇਸ ਗਾਣੇ ਦੀ ਵੀਡੀਓ ਵੀ ਖ਼ਾਸ ਹੋਣ ਵਾਲਾ ਹੈ ਕਿਉਂਕਿ ਸੁੱਖ ਸੰਘੇੜਾ ਵੱਲੋਂ ਵੀਡੀਓ ਫ਼ਿਲਮਾਇਆ ਗਿਆ ਹੈ। ਨਿੰਜਾ ਦੇ ਇਸ ਗਾਣੇ ਦਾ ਜਿਸ ਤਰ੍ਹਾਂ ਦਾ ਟੀਜ਼ਰ ਹੈ ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਸੈਡ ਸੌਂਗ ਹੋਵੇਗਾ । ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਨਿੰਜਾ ਜ਼ਿੰਦਗੀ ਜਿੰਦਾਬਾਦ ‘ਚ ਮੈਂਡੀ ਤੱਖਰ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।

https://www.instagram.com/p/B4RnY4CHX0l/

ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਇਹ ਫ਼ਿਲਮ ਉਹਨਾਂ ਦੀ ਹੀ ਲਿਖਤ ਹੈ ਜਿਸ ਨੂੰ ਪ੍ਰੇਮ ਸਿੰਘ ਸਿੱਧੂ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੋਣ ਵਾਲੀ ਹੈ ਜਿਸ ‘ਚ ਨਿੰਜਾ ਅਤੇ ਮੈਂਡੀ ਤੋਂ ਇਲਾਵਾ ਸੁਖਦੀਪ ਸੁਖ,ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ,ਅੰਮ੍ਰਿਤ ਐਂਬੀ,ਸੈਮਿਉਲ ਜੌਹਨ,ਅਨੀਤਾ ਮੀਤ, ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ।22 ਨਵੰਬਰ ਨੂੰ ਇਹ ਫ਼ਿਲਮ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਪਹਿਲੀ ਝਲਕ ਬਹੁਤ ਜਲਦ ਸਾਹਮਣੇ ਆ ਜਾਵੇਗੀ।

https://www.instagram.com/p/B2oCfBqnKA1/

Related Post