ਗਾਇਕ ਨਿੰਜਾ ਨੇ ਖਰੀਦੀ ਨਵੀਂ ਕਾਰ,ਰਣਜੀਤ ਬਾਵਾ ਸਣੇ ਕਈ ਗਾਇਕਾਂ ਨੇ ਦਿੱਤੀ ਵਧਾਈ

By  Shaminder November 1st 2019 10:13 AM -- Updated: November 6th 2019 11:31 AM

ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਮੇਸ਼ ਕਰਮਾਂਵਾਲਾ ਇੱਕ ਕਾਰ ਦੇ ਨਾਲ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦੇ ਹੋਏ ਗਾਇਕ ਨਿੰਜਾ ਨੇ ਲਿਖਿਆ ਕਿ 'ਇਹ ਉਮੇਸ਼ ਕਰਮਾਂਵਾਲਾ ਨੇ ਲੈ ਕੇ ਦਿੱਤੀ ਹੈ ।

ਹੋਰ ਵੇਖੋ:ਗਾਇਕ ਨਿੰਜਾ ਦੇ ਨਵੇਂ ਗਾਣੇ ‘ਕੱਲ੍ਹਾ ਚੰਗਾ’ ਦਾ ਟੀਜ਼ਰ ਹੋਇਆ ਰਿਲੀਜ਼

https://www.instagram.com/p/B4TCqbRHMAp/

ਜਿਸ ਦੇ ਜਵਾਬ 'ਚ ਉਮੇਸ਼ ਨੇ ਕਿਹਾ ਕਿ ਆਜੋ ਭਾਜੀ ਵੇਟ ਕਰ ਰਿਹਾ ਹਾਂ'।ਨਿੰਜਾ ਨੂੰ ਸ਼ਾਇਦ ਉਮੇਸ਼ ਕਰਮਾਂਵਾਲਾ ਨੇ ਇਹ ਗੱਡੀ ਲੈ ਕੇ ਦਿੱਤੀ ਹੈ ।ਇਸ ਤੇ ਰਣਜੀਤ ਬਾਵਾ ਨੇ ਨਿੰਜਾ ਨੂੰ ਵਧਾਈ ਦਿੱਤੀ ਹੈ । ਨਿੰਜਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।

https://www.instagram.com/p/B4TW_3nH9V2/

ਰੋਈ ਨਾਂ,ਤੇਰੇ ਬਿਨ,ਆਦਤ ਸਣਟ ਕਈ ਗੀਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਉਹ ਮੱਲਾਂ ਮਾਰ ਰਹੇ ਨੇ ਅਤੇ ਹਾਲ ਹੀ 'ਚ ਆਈ ਉਨ੍ਹਾਂ ਦੀ ਫ਼ਿਲਮ  ਅੜਬ ਮੁਟਿਆਰਾਂ 'ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ । ਇਸ ਤੋਂ ਇਲਾਵਾ ਦੂਰਬੀਨ ਫ਼ਿਲਮ 'ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

Related Post