ਚੀਮਿਆਂ ਦੇ ਮੇਲੇ 'ਚ ਗਾਇਕ ਨਿੰਜਾ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੀਤੇ ਅਹਿਮ ਖੁਲਾਸੇ, ਦੇਖੋ ਵੀਡਿਓ 

By  Rupinder Kaler February 5th 2019 12:42 PM

ਗਾਇਕ ਸਰਬਜੀਤ ਚੀਮਾ ਆਪਣੇ ਪਿੰਡ ਹਰ ਸਾਲ ਸੱਭਿਆਚਾਰਕ ਮੇਲਾ ਕਰਵਾਉਂਦੇ ਹਨ । ਇਸ ਮੇਲੇ ਵਿੱਚ ਪੰਜਾਬ ਦੇ ਨਾਮੀਂ ਗਾਇਕ ਹਾਜ਼ਰੀ ਭਰਦੇ ਹਨ । ਇਸ ਵਾਰ ਵੀ ਕਈ ਗਾਇਕਾਂ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ । ਇਸ ਵਾਰ ਗਾਇਕ ਨਿੰਜ਼ਾ ਵੀ ਇਸ ਮੇਲੇ ਵਿੱਚ ਪਹੁੰਚੇ ਸਨ । ਉਹਨਾਂ ਦੀ ਪਰਫਾਰਮੈਂਸ ਦੀ ਇੱਕ ਵੀਡਿਓ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਹਨ ।

Ninja - Sarbjit Cheema Ninja - Sarbjit Cheema

ਨਿੰਜਾ ਇਸ ਵੀਡਿਓ ਵਿੱਚ ਦੱਸਦਾ ਹੈ ਕਿ ਉਹ ਸਰਬਜੀਤ ਚੀਮਾ ਤੇ ਸੁਰਜੀਤ ਭੁੱਲਰ ਦਾ ਕੱਟੜ ਫੈਨ ਹੈ । ਉਹ ਉਹਨਾਂ ਦੀਆਂ ਕੈਸੇਟਾਂ ਵੇਚਦਾ ਰਿਹਾ ਹੈ । ਨਿੰਜਾ ਦੱਸਦਾ ਹੈ ਕਿ ਜਿਸ ਸਮੇਂ ਕੈਸੇਟਾਂ ਦਾ ਜ਼ਮਾਨਾ ਸੀ ਉਸ ਸਮੇਂ ਉਸ ਨੇ ਸਰਬਜੀਤ ਚੀਮਾ ਤੇ ਸੁਰਜੀਤ ਭੁੱਲਰ ਦੇ ਗਾਣੇ ਭਰ ਕੇ ਵੇਚੇ ਸਨ ।

https://www.youtube.com/watch?v=IolGi8gYlss

ਨਿੰਜਾ ਦਸਦੇ ਹਨ ਕਿ ਉਹ ਸਰਬਜੀਤ ਚੀਮਾ ਦੇ ਪੋਸਟਰ ਦੇਖ ਕੇ ਸੋਚਦੇ ਸਨ ਕਿ ਕਦੇ ਉਹ ਵੀ ਗਾਇਕ ਬਣਨਗੇ ਤੇ ਅੱਜ ਉਹ ਸੁਫਨਾ ਪੂਰਾ ਹੋ ਗਿਆ ਹੈ। ਇਸ ਵੀਡਿਓ ਵਿੱਚ ਸਰਬਜੀਤ ਚੀਮਾ ਦੇ ਨਾਲ ਨਿੰਜਾ ਭੰਗੜਾ ਵੀ ਪਾਉਂਦਾ ਹੈ ।

Related Post