ਪੰਜਾਬ ਦੇ ਇਸ ਸ਼ਹਿਰ 'ਚ ਆਉਣ ਨਾਲ ਚਮਕੀ ਸੀ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਦੀ ਕਿਸਮਤ 

By  Rupinder Kaler April 9th 2019 05:35 PM

ਫ਼ਰੀਦਕੋਟ ਦੇ ਪਿੰਡ ਟਹਿਣਾ ਦਾ ਨਾਂ ਆਉਂਦੇ ਹੀ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ । ਨਿਰਮਲ ਸਿੱਧੂ ਉਹ ਗਾਇਕ ਹੈ ਜਿਸ ਦਾ ਸੰਗੀਤ ਨਾਲ ਬਹੁਤ ਗੂੜ੍ਹਾ ਰਿਸ਼ਤਾ ਰਿਹਾ ਹੈ । ਇਸੇ ਲਈ ਗਾਇਕੀ ਦੇ ਖੇਤਰ ਵਿੱਚ ਉਤਰਨ ਤੋਂ ਪਹਿਲਾਂ ਉਹ ਬਾਬਾ ਫ਼ਰੀਦ ਸੰਗੀਤ ਅਕੈਡਮੀ ਚਲਾ ਕੇ ਸੰਗੀਤ ਦੀ ਸਿੱਖਿਆ ਦਿੰਦਾ ਸੀ।ਪਰ ਫਰੀਦਕੋਟ ਉਸ ਨੂੰ ਕੁਝ ਰਾਸ ਨਾਂਹ ਆਇਆ, ਇਸੇ ਲਈ ਨਿਰਮਲ ਸਿੱਧੂ 1990 ਵਿੱਚ ਜਲੰਧਰ ਪਹੁੰਚ ਗਿਆ ।

https://www.youtube.com/watch?v=H8uApuIXYuE

ਜਲੰਧਰ ਰਹਿੰਦੇ ਹੋਏ ਨਿਰਮਲ ਸਿੱਧੂ ਨੂੰ  ਦੂਰਦਰਸ਼ਨ ਤੇ ਅਕਾਸ਼ਵਾਣੀ ਜਲੰਧਰ ਵਿੱਚ ਗਾਉਣ ਤੇ ਸੰਗੀਤ ਦਾ ਕੰਮ ਵੀ ਮਿਲਣ ਲੱਗ ਪਿਆ। ਜਲੰਧਰ ਨਿਰਮਲ ਸਿੱਧੂ ਨੂੰ ਏਨਾਂ ਰਾਸ ਆਇਆ ਕਿ ਸੰਗੀਤ ਦੀ ਦੁਨੀਆ ਵਿੱਚ ਉਸ ਦਾ ਸਿਤਾਰਾ ਚਮਕਣ ਲੱਗ ਗਿਆ ।  ਇੱਥੇ ਰਹਿੰਦੇ ਹੋਏ ਹੀ ਨਿਰਮਲ ਸਿੱਧੂ ਨੇ ਕੈਸੇਟ 'ਕਦੇ ਕਦੇ ਖੇਡ ਲਿਆ ਕਰੀਂ' ਕੱਢੀ ਇਸ ਕੈਸੇਟ ਨੇ ਨਿਰਮਲ ਸਿੱਧੂ ਨੂੰ ਵੱਖਰੀ ਪਹਿਚਾਣ ਦਿਵਾ ਦਿੱਤੀ ।

https://www.youtube.com/watch?v=NFvMDgqjNqg

ਗਾਇਕੀ ਦੇ ਨਾਲ ਨਾਲ ਨਿਰਮਲ ਸਿੱਧੂ ਨੇ ਸੰਗੀਤ ਬਨਾਉਣਾ ਵੀ ਜਾਰੀ ਰੱਖਿਆ ਉਹਨਾਂ ਨੇ ਮਾਸਟਰ ਸਲੀਮ ਦੀ ਅਵਾਜ਼ ਵਿੱਚ ਕੈਸੇਟ 'ਚਰਖੇ ਦੀ ਘੂਕ' ਆਪਣੇ ਸੰਗੀਤ ਵਿੱਚ ਲਾਂਚ ਕੀਤੀ। ਇਸ ਤੋਂ ਬਾਅਦ ਨਿਰਮਲ ਸਿੱਧੂ ਨੇ ਹਰਭਜਨ ਮਾਨ, ਸਾਬਰ ਕੋਟੀ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਗੁਰਦਾਸ ਮਾਨ, ਲਾਭ ਜੰਜੂਆ, ਜਸਬੀਰ ਜੱਸੀ, ਦਿਲਸ਼ਾਦ, ਮਨਪ੍ਰੀਤ ਅਖ਼ਤਰ, ਕੁਲਵਿੰਦਰ ਕੰਵਲ, ਮੰਗੀ ਮਾਹਲ ਤੇ ਹੋਰ ਬਹੁਤ ਸਾਰੇ ਪ੍ਰਸਿੱਧ ਗਾਇਕਾਂ ਦੀ ਅਵਾਜ਼ ਨੂੰ ਆਪਣਾ ਸੰਗੀਤ ਦਿੱਤਾ ।

nirmal sidhu nirmal sidhu

ਨਿਰਮਲ ਸਿੱਧੂ ਨੇ ਆਪਣੀ ਅਵਾਜ਼ ਵਿੱਚ ਕਈ ਕੈਸੇਟਾਂ ਵੀ ਕੱਢੀਆਂ, ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ 'ਲੇਬਰ ਚੌਕ', 'ਗੱਭਰੂ', 'ਨਾ ਪੀਆ ਕਰ ਡੁੱਬ ਜਾਣਿਆਂ, ਦਾਰੂ ਤੇਰੀ ਮਾੜੀ' ਕਾਫੀ ਹਿੱਟ ਗੀਤ ਰਹੇ ਹਨ । ਪੰਜਾਬੀ ਫ਼ਿਲਮਾਂ ਵਿੱਚ ਵੀ ਨਿਰਮਲ ਸਿੱਧੂ ਦਾ ਕਾਫੀ ਯੋਗਦਾਨ ਰਿਹਾ ਹੈ ਉਹਨਾਂ ਨੇ ਟਰੱਕ ਡਰਾਈਵਰ, ਸਿਕੰਦਰਾ, ਪੁਰਜਾ ਪੁਰਜਾ ਕੱਟ ਮਰੇ, ਲੋਹੜੀ ਦੀ ਰਾਤ, ਪੰਜਾਬ 1947, ਚੜ੍ਹਦਾ ਸੂਰਜ, ਯੋਧਾ, ਪਿਊਰ ਪੰਜਾਬੀ, ਯਾਰਾਂ ਨਾਲ ਬਹਾਰਾਂ ਵਰਗੀਆਂ ਫ਼ਿਲਮਾਂ ਨੂੰ ਆਪਣਾ ਸੰਗੀਤ ਦਿੱਤਾ ।

Related Post