ਭਾਈ ਨਿਰਮਲ ਸਿੰਘ ਜੀ ਖਾਲਸਾ ਦੇ ਦਿਹਾਂਤ ‘ਤੇ ਸੁਖਛਿੰਦਰ ਸ਼ਿੰਦਾ ਨੇ ਜਤਾਇਆ ਦੁੱਖ

By  Shaminder April 2nd 2020 02:46 PM

ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਖਾਲਸਾ ਜੀ ਦੇ ਅਕਾਲ ਚਲਾਣੇ ਕਾਰਨ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਗਾਇਕ ਸੁਖਛਿੰਦਰ ਸ਼ਿੰਦਾ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਸੋਗ ਸੰਦੇਸ਼ ਜਾਰੀ ਕੀਤਾ ਹੈ।

ਹੋਰ ਵੇਖੋ:ਸੁਖਸ਼ਿੰਦਰ ਛਿੰਦਾ ਨੇ ਦੁਨੀਆ ਭਰ ‘ਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਤੰਦਰੁਸਤੀ ਲਈ ਕੀਤੀ ਅਰਦਾਸ, ਵੀਡੀਓ ਹੋ ਰਿਹਾ ਵਾਇਰਲ

https://twitter.com/SukshnderShinda/status/1245630548623552512

ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ ,ਗੁਰਬਾਣੀ ਦਾ ਇਹ ਸ਼ਲੋਕ ਉਨਾਂ ਲੋਕਾਂ ਲਈ ਹਮੇਸ਼ਾ ਸਾਰਥਕ ਸਾਬਤ ਹੁੰਦਾ ਹੈ ਜੋ ਸਤਗੁਰੂ ਦੀ ਸੇਵਾ 'ਚ ਲੱਗੇ ਰਹਿੰਦੇ ਹਨ । ਜੋ ਵੀ ਇਨਸਾਨ ਸੱਚੇ ਮਨ ਨਾਲ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਉਸਦੀ ਸੇਵਾ ਜਰੂਰ ਸਫਲ ਹੁੰਦੀ ਹੈ।ਸਤਗੁਰੂ ਤਾਂ ਸਾਡੀ ਪਲ ਪਲ ਰਖਵਾਲੀ ਕਰਦੇ ਹਨ ।ਇਹੀ ਨਹੀਂ ਜਦੋਂ ਸਤਗੁਰੂ ਦਾ ਸਾਥ ਹੋਵੇ ਤਾਂ ਹਰ ਮੁਸ਼ਕਿਲ ਅਸਾਨ ਹੋ ਜਾਂਦੀ ਹੈ।

Know More About Padma Shri Bhai Nirmal Singh Ji Khalsa Know More About Padma Shri Bhai Nirmal Singh Ji Khalsa

ਇਸੇ ਤਰਾਂ ਸਤਗੁਰੂ ਦੀ ਸੇਵਾ ਨੂੰ ਸਮਰਪਿਤ ਸਨ ਭਾਈ ਨਿਰਮਲ ਸਿੰਘ ਜੀ ਖਾਲਸਾ ।ਉਹ ਨਿਰਮਲ ਸਿੰਘ ਜੀ ਖਾਲਸਾ ਜਿਨਾਂ ਨੇ ਸਾਰੀ ਉਮਰ ਗੁਰਮਤ ਦੀ ਸੇਵਾ ਕੀਤੀ ਨਿਰਮਲ ਸਿੰਘ ਜੀ ਖਾਲਸਾ ਦਾ ਜਨਮ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਜੰਡਵਾਲਾ ਭੀਮਸ਼ਾਹ 'ਚ 12 ਅਪ੍ਰੈਲ 1952 'ਚ ਹੋਇਆ ।ਉਨਾਂ ਨੇਆਪਣੀ ਮੁੱਢਲੀ ਪੜਾਈ ਪਿੰਡ 'ਚ ਹੀ ਪੂਰੀ ਕੀਤੀ । ਉਸ ਤੋਂ ਬਾਅਦ ਉਨਾਂ ਨੇ ਗੁਰਮਤ ਸੰਗੀਤ 'ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਡਿਪਲੋਮਾ ਕੀਤਾ ।ਭਾਈ ਨਿਰਮਲ ਸਿੰਘ ਜੀ ਖਾਲਸਾ ਨੇ  ਗੁਰਮਤ ਕਾਲਜ 'ਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

 

Related Post