ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਿਹਾ ਹੈ ਇਹ ਸਰਦਾਰ,ਨਿਰਮਲ ਸਿੰਘ ਖ਼ੁਦ ਉਠਾਉਂਦਾ ਹੈ ਸਾਰਾ ਖਰਚ 

By  Shaminder August 1st 2019 06:21 PM

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਜੋ ਦੂਜਿਆਂ ਲਈ ਜਿਉਂਦਾ ਹੈ ਅਜਿਹੇ ਲੋਕ ਬਹੁਤ ਹੀ ਘੱਟ ਹੁੰਦੇ ਨੇ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਖਸੀਅਤ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਹਨੇਰੇ ਰਾਹਵਾਂ ਨੂੰ ਰੁਸ਼ਨਾਉਣ ਦਾ ਕੰਮ ਕਰ ਰਿਹਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨਿਰਮਲ ਸਿੰਘ ਦੀ । ਜੋ ਪੇਸ਼ੇ ਤੋਂ ਸਿਕਓਰਿਟੀ ਗਾਰਡ ਹੈ ਪਰ ਉਹ ਉਨ੍ਹਾਂ ਬੱਚਿਆਂ ਲਈ ਅਧਿਆਪਕ ਬਣ ਚੁੱਕਿਆ ਹੈ ਜਿਨ੍ਹਾਂ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਪੜਾਉਣ 'ਚ ਅਸਮਰਥ ਹਨ । ਉਹ ਸਿਰਫ਼ ਇਨ੍ਹਾਂ ਬੱਚਿਆਂ ਨੂੰ ਪੜਾਉਂਦਾ ਹੀ ਨਹੀਂ ਬਲਕਿ ਆਪਣੇ ਖੁਦ ਦੇ ਪੈਸਿਆਂ ਨਾਲ ਉਨ੍ਹਾਂ ਦੀ ਪੜ੍ਹਾਈ ਲਿਖਾਈ ਲਈ ਸਲੇਟਾਂ,ਕਾਪੀਆਂ ਕਿਤਾਬਾਂ ਦਾ ਖਰਚਾ ਵੀ ਖ਼ੁਦ ਉਠਾਉਂਦਾ ਹੈ । ਸਾਡੇ ਐਂਕਰ ਨਿਖਿਲ ਵਰਮਾ ਨੇ ਉਨ੍ਹਾਂ ਦੇ ਨਾਲ ਖ਼ਾਸ ਗੱਲਬਾਤ ਕੀਤੀ ।

ਹੋਰ ਵੇਖੋ:2019/08/01 ਵਿਆਹ ਦੀਆਂ ਤਸਵੀਰਾਂ ਤੋਂ ਬਾਅਦ ਰਾਖੀ ਦੀ ਸੰਦੂਰ ਤੇ ਮੰਗਲਸੂਤਰ ਵਾਲੀ ਵੀਡੀਓ ਆਈ ਸਾਹਮਣੇ, ਲੋਕਾਂ ਨੇ ਇਸ ਤਰ੍ਹਾਂ ਦੇ ਕੀਤੇ ਕਮੈਂਟ

ਕਹਿੰਦੇ ਹਨ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ ਪਰ ਅਸਲ ਵਿੱਚ ਪੜ੍ਹਾਉਣ ਦੀ ਵੀ ਕੋਈ ਉਮਰ ਨਹੀਂ ਹੁੰਦੀ, ਪਰ ਲੋੜ ਹੁੰਦੀ ਹੈ ਉਸ ਜ਼ਜਬੇ ਦੀ ਜਿਹੜਾ ਕਿ ਮੋਹਾਲੀ ਦੇ ਰਹਿਣ ਵਾਲੇ ਨਿਰਮਲ ਸਿੰਘ ਸਿੰਘ ਕੋਲ ਹੈ । ਸੁਰੱਖਿਆ ਗਾਰਡ ਦੀ ਨੌਕਰੀ ਕਰਨ ਵਾਲਾ ਇਹ ਬਜ਼ੁਰਗ ਹਰ ਰੋਜ਼ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਲਈ ਦੋ ਘੰਟੇ ਦਾ ਸਮਾਂ ਕੱਢਦਾ ਹੈ,  ਜਿਹੜੇ ਝੁੱਗੀਆਂ ਵਿੱਚ ਰਹਿੰਦੇ ਹਨ ।  ਇਹ ਬੱਚੇ ਉਹਨਾਂ ਮਜ਼ਦੂਰਾਂ ਦੇ ਹਨ ਜਿਹੜੇ ਹਰ ਰੋਜ਼ ਲੋਕਾਂ ਦਾ ਬੋਝ ਢੋਂਦੇ ਹਨ । ਇਹਨਾਂ ਮਜ਼ਦੂਰਾਂ ਦੀ ਏਨੀਂ ਹੈਸੀਅਤ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਮਹਿੰਗੀ ਸਿੱਖਿਆ ਦੇ ਸਕਣ। ਇਸੇ ਗੱਲ ਨੂੰ ਸਮਝਦੇ ਹੋਏ ਨਿਰਮਲ ਸਿੰਘ ਇਹਨਾਂ ਬੱਚਿਆਂ ਵਿੱਚ ਵਿੱਦਿਆ ਦੀ ਜੋਤ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਇਹਨਾਂ ਬੱਚਿਆ ਦਾ ਜੀਵਨ ਵਿਦਿਆ ਦੇ ਚਾਨਣ ਨਾਲ ਰੁਸ਼ਨਾ ਸਕੇ । ਨਿਰਮਲ ਸਿੰਘ ਦੇ ਇਸ ਜਜ਼ਬੇ ਨੂੰ ਸਾਡਾ ਵੀ ਸਲਾਮ ਹੈ । ਜੇ ਇਹ ਸੋਚ ਹਰ ਕੋਈ ਅਪਣਾ ਲਵੇ ਤਾਂ ਸ਼ਾਇਦ ਇਸ ਦੁਨੀਆ ਤੇ ਵਿਦਿਆ ਦੇ ਚਾਨਣ ਤੋਂ ਕੋਈ ਵੀ ਬੱਚਾ ਵਾਂਝਾ ਨਾ ਰਹੇ ।

 

Related Post