ਕਿਸ ਦੀਆਂ ਸੌਹਾਂ  ਖਾਣ ਲਈ ਤਿਆਰ ਹੈ ਨਿਸ਼ਾ ਬਾਨੋ 

By  Shaminder December 14th 2018 05:41 PM

ਨਿਸ਼ਾ ਬਾਨੋ ਜਲਦ ਹਾਜ਼ਰ ਹੋ ਰਹੇ ਨੇ ਆਪਣੇ ਨਵੇਂ ਗੀਤ ਨਾਲ ।ਇਸ ਗੀਤ ਦਾ ਨਾਂਅ ਸੌਹਾਂ ਹੈ । ਇਸ ਗੀਤ ਦੇ ਬੋਲ ਅਰਸ਼ ਸਿੱਧੂ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਬੀਟ ਫੋਰਸ ਨੇ । ਗੀਤ ਨੂੰ ਡਾਇਰੈਕਟ ਕੀਤਾ ਹੈ ਮਨੋਜ ਸ਼ਰਮਾ । ਇਸ ਗੀਤ 'ਚ ਨਿਸ਼ਾ ਬਾਨੋ ਨਵਾਂ ਕੀ ਲੈ ਕੇ ਆਏ ਨੇ  ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਪਰ ਨਿਸ਼ਾ ਬਾਨੋ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ।

ਹੋਰ ਵੇਖੋ : ਡਰਾਇੰਗ ਰੂਮ ‘ਚ ਨਿਸ਼ਾ ਬਾਨੋ ਦੀ ਚੂੜੇ ਵਾਲੀ ਤਸਵੀਰ ਲਗਾਉਣ ਲਈ ਕੌਣ ਹੈ ਕਾਹਲਾ ,ਵੇਖੋ ਵੀਡਿਓ

https://www.instagram.com/p/BrWyIvzhXQB/

ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ । ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ਡਰਾਇੰਗ ਰੂਮ ਗੀਤ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

ਦੱਸ ਦਈਏ ਕਿ ਨਿਸ਼ਾ ਬਾਨੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੇ ਨੇ ਅਤੇ ਅਦਾਕਾਰੀ ‘ਚ ਉਨ੍ਹਾਂ ਨੇ ਕਾਫੀ ਨਾਂਅ ਕਮਾਇਆ ਹੈ । ਹੁਣ ਤੱਕ ਉਨ੍ਹਾਂ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ ਹਾਲ ਵਿੱਚ ਹੀ ਆਈ ‘ਰਾਂਝਾ ਰਿਫਿਊਜੀ’ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

Related Post