ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਦੇ ਸੈੱਟ ‘ਤੇ ਪਹੁੰਚੇ ਹੋਏ ਹਨ ।ਇਸ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ । ਜਿਸ ਨੂੰ ਲੈ ਕੇ ਨਿਸ਼ਾ ਬਾਨੋ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਨੂੰ ਸ਼ੂਟਿੰਗ ਦੌਰਾਨ ਕੋਰੋਨਾ ਟੈਸਟ ਕਰਵਾਉਣਾ ਪਿਆ, ਇਹ ਮੇਰੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਬਹੁਤ ਹੀ ਮਹੱਤਵਪੂਰਨ ਸੀ ।
Nisha-Bano
ਇਹ ਟੈਸਟ ਕਰਵਾਉਂਦੇ ਹੋਏ ਮੈਂ ਥੋੜੀ ਡਰੀ ਹੋਈ ਮਹਿਸੂਸ ਕਰ ਰਹੀ ਸੀ। ਪਰ ਫਿਰ ਵੀ ਆਖਿਰਕਾਰ ਮੈਂ ਇਹ ਟੈਸਟ ਕਰਵਾ ਲਿਆ ਅਤੇ ਮੇਰਾ ਟੈਸਟ ਨੈਗਟਿਵ ਆਇਆ’।ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।
ਹੋਰ ਪੜ੍ਹੋ :“ਕਿਸਾਨ ਬਚਾਓ, ਪੰਜਾਬ ਬਚਾਓ”- ਅਦਾਕਾਰਾ ਨਿਸ਼ਾ ਬਾਨੋ, ਪੋਸਟ ਪਾ ਜ਼ਾਹਿਰ ਕੀਤਾ ਰੋਸ
nisha bano
ਇਸ ਤੋਂ ਇਲਾਵਾ ਉਹ ਕਈ ਹਿੱਟ ਗੀਤ ਵੀ ਦੇ ਚੁੱਕੇ ਹਨ ।ਉਨ੍ਹਾਂ ਨੇ ਫ਼ਿਲਮ ‘ਨਿੱਕਾ ਜ਼ੈਲਦਾਰ’ ‘ਚ ਸ਼ਾਂਤੀ ਦਾ ਕਿਰਦਾਰ ਨਿਭਾਇਆ ਸੀ ।
nisha bano
ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇਸ ਪੱਧਰ ‘ਤੇ ਪਹੁੰਚਣ ਲਈ ਉਨ੍ਹਾਂ ਨੂੰ ਕਾਫੀ ਲੰਮਾ ਸੰਘਰਸ਼ ਕਰਨਾ ਪਿਆ ।
View this post on Instagram