ਨਿਸ਼ਾ ਬਾਨੋ ਨੇ ਸਾਂਝਾ ਕੀਤਾ ਫਨੀ ਵੀਡਿਓ 

By  Shaminder September 18th 2018 10:53 AM

ਅਦਾਕਾਰਾ ਅਤੇ ਪੰਜਾਬੀ ਗਾਇਕਾ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਸ਼ੂਟਿੰਗ ਦੇ ਟਾਈਮ ਮੇਕਅੱਪ ਕਰਵਾ ਰਹੀ ਨਿਸ਼ਾ ਬਾਨੋ ਨੇ ਮੋਬਾਇਲ ਐਪ ਰਾਹੀਂ ਆਪਣਾ ਇੱਕ ਵੀਡਿਓ ਬਣਾਇਆ ਹੈ ਜਿਸ 'ਚ ਉਹ ਤਰ੍ਹਾਂ –ਤਰ੍ਹਾਂ ਦੇ ਮੂੰਹ ਬਣਾਉਂਦੀ ਨਜ਼ਰ ਆ ਰਹੀ ਹੈ । ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਵੀਡਿਓ ਨੂੰ ਸਾਂਝਾ ਕੀਤਾ ਹੈ ।

ਹੋਰ ਵੇਖੋ : ਨਿਸ਼ਾ ਬਾਨੋ ਨੇ ‘ਅਖਾੜੇ’ ‘ਚ ‘ਕੁੰਢੀ ਮੁੱਛ’ ‘ਤੇ ਜਦੋਂ ਪਾਇਆ ਭੰਗੜਾ

https://www.instagram.com/p/Bn26ZppFrex/?hl=en&taken-by=nishabano

ਨਿਸ਼ਾ ਬਾਨੋ ਆਪਣੇ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਹੈ ਅਤੇ ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ 'ਚ ਵੀ ਆਪਣੀ ਪ੍ਰਤਿਭਾ ਦਾ ਸਬੂਤ ਦੇ ਚੁੱਕੇ ਹਨ । ਹੁਣ ਤੱਕ ਉਨ੍ਹਾਂ ਨੇ ਕਈ ਗੀਤ ਗਾਏ ਨੇ ਅਤੇ ਸਰੋਤਿਆਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ । ਗਾਇਕੀ ਦੇ ਪਿੜ 'ਚ ਧੁੰਮਾ ਪਾਉਣ ਤੋਂ ਬਾਅਦ ਮਾਲਵੇ ਦੀ ਇਹ ਮੁਟਿਆਰ ਫਿਲਮਾਂ 'ਚ ਵੀ ਸਰਗਰਮ ਹੈ ਅਤੇ ਹੁਣ ਤੱਕ ਕਈ ਫਿਲਮਾਂ 'ਚ ਕੰਮ ਕਰਕੇ ਆਪਣੀ ਬਿਹਤਰੀਨ ਅਦਾਕਾਰੀ ਦਾ ਸਬੂਤ ਵੀ ਦੇ ਚੁੱਕੀ ਹੈ ।ਮਾਨਸਾ ਸ਼ਹਿਰ ਦੇ ਜਨਾਬ ਈਦੂ ਖਾਨ ਅਤੇ ਨਜ਼ੀਰਾ ਬੇਗ਼ਮ ਦੀ ਪੁੱਤਰੀ ਨਿਸ਼ਾ ਬਾਨੋ ਨੇ ਪ੍ਰੋ: ਯੋਗੇਸ਼ ਮੈਮੋਰੀਅਲ ਪਬਲਿਕ ਸਕੂਲ ਮਾਨਸਾ ਵਿਖੇ ਪੜ੍ਹਦਿਆਂ ਹੀ ਗਿੱਧੇ ਅਤੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਦੋਵਾਂ ਖੇਤਰਾਂ 'ਚ ਐਸ.ਡੀ. ਕਾਲਜ ਮਾਨਸਾ ਵਿਖੇ ਨਿਸ਼ਾ ਨੂੰ ਆਪਣੀ ਪ੍ਰਤਿਭਾ ਹੋਰ ਨਿਖਾਰਨ ਦਾ ਮੌਕਾ ਮਿਲਿਆ। ਗਿੱਧੇ 'ਚ ਉਸ ਨੇ ਪੰਜਾਬੀ ਯੂਨੀਵਰਸਿਟੀ ਚੈਂਪੀਅਨ ਬਣਨ ਦਾ ਮਾਣ ਵੀ ਹਾਸਿਲ ਕੀਤਾ।

 

nisha bano

Related Post