ਨਿਸ਼ਾ ਬਾਨੋ ਨੇ ਆਪਣੀ ਭਤੀਜੀ ਦੇ ਜਨਮ ਦਿਨ 'ਤੇ ਵੀਡਿਓ ਕੀਤਾ ਸਾਂਝਾ,ਭਤੀਜੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ 

By  Shaminder August 25th 2018 12:32 PM

ਅਦਾਕਾਰਾ ਅਤੇ ਬੁਲੰਦ ਅਵਾਜ਼ ਦੀ ਮਾਲਕ ਨਿਸ਼ਾ ਬਾਨੋ Nisha Bano ਜਿੱਥੇ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੀ ਹੈ,ਉੱਥੇ ਹੀ ਕਈ ਗੀਤਾਂ Song'ਚ ਆਪਣੀ ਅਵਾਜ਼ ਵੀ ਦੇ ਚੁੱਕੀ ਹੈ । ਜਿੰਨੀ ਸੋਹਣੀ ਅਵਾਜ਼ ਦੀ ਉਹ ਮਾਲਿਕ ਹੈ , ਉੱਥੇ ਹੀ ਓਨੀ ਹੀ ਉਹ ਵਧੀਆ ਅਦਾਕਾਰਾ ਵੀ ਹੈ ।ਨਿਸ਼ਾ ਬਾਨੋ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੀ ਹੈ।ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਸ ਨੇ ਆਪਣੀ ਭਤੀਜੀ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ। ਨਿਸ਼ਾ ਬਾਨੋ ਨੇ ਆਪਣੀ ਭਤੀਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਅਤੇ ਉਸਦੀ ਲੰਬੀ ਉਮਰ ਦੀ ਦੁਆ ਵੀ ਕੀਤੀ ਹੈ।ਉਨ੍ਹਾਂ ਦੀ ਭਤੀਜੀ ਦਾ ਨਾਂਅ ਤੱਬੂ ਹੈ ।ਇਸ ਵੀਡਿਓ 'ਚ ਨਿਸ਼ਾ ਬਾਨੋ ਦੀ ਭਤੀਜੀ ਉਨ੍ਹਾਂ ਦੇ ਹੀ ਇੱਕ ਮਿਊਜ਼ਿਕ ਵੀਡਿਓ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ ।ਜਿਸ 'ਚ ਉਹ ਕਹਿ ਰਹੀ ਹੈ ਕਿ ਨੀ ਸ਼ਾਂਤੀ ਕਿੱਧਰ ਮਰ ਗਈ । ਸਾਰਾ ਦੁੱਧ ਉੱਬਲ ਕੇ ਚੁੱਲ੍ਹੇ 'ਚ ਪੈ ਗਿਆ ।

https://www.instagram.com/p/Bm4nKx7lRGH/?hl=en

ਨਿਸ਼ਾ ਬਾਨੋ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਉਨ੍ਹਾਂ ਦੇ ਇਸ ਵੀਡਿਓ ਨੂੰ ਪਸੰਦ ਵੀ ਕੀਤਾ ਹੈ । ਇਸ ਦੇ ਨਾਲ ਹੀ ਨਿਸ਼ਾ ਬਾਨੋ ਦੇ ਚਾਹੁਣ ਵਾਲਿਆਂ ਨੇ ਵੀ ਉਨ੍ਹਾਂ ਦੀ ਭਤੀਜੀ ਦੇ ਜਨਮ ਦਿਨ ਦੀ ਮੁਬਾਰਕ ਦਿੱਤੀ ਹੈ ।

Related Post