ਫ਼ਿਲਮ ਤੂੰ ਮੇਰਾ ਕੀ ਲੱਗਦਾ ਦੀ ਸ਼ੂਟਿੰਗ ਚੱਲ ਰਹੀ ਜ਼ੋਰਾਂ 'ਤੇ,ਹਰਜੀਤ ਹਰਮਨ ਨਿਭਾ ਰਹੇ ਮੁੱਖ ਭੂਮਿਕਾ

By  Shaminder April 3rd 2019 11:13 AM

ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ 'ਤੂੰ ਮੇਰਾ ਕੀ ਲੱਗਦਾ' ਦੇ ਸੈੱਟ ਦਾ ਹੈ ਜਿਸ 'ਚ ਇਸ ਫ਼ਿਲਮ ਦੇ ਅਦਾਕਾਰ ਹਰਜੀਤ ਹਰਮਨ ਵੀ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਨਿਸ਼ਾ ਬਾਨੋ ਕਹਿ ਰਹੀ ਹੈ ਕਿ ਉਨ੍ਹਾਂ ਦੀ ਫ਼ਿਲਮ ਤੂੰ ਮੇਰਾ ਕੀ ਲੱਗਦਾ ਫ਼ਿਲਮ ਦੀ ਸ਼ੂਟਿੰਗ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਅਤੇ ਉਹ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ।

ਹੋਰ ਵੇਖੋ: ਨਿਸ਼ਾ ਬਾਨੋ ਨਾਲ ਕੌਣ ਕਰ ਰਿਹਾ ਹੈ ਚਲਾਕੀਆਂ ਦੇਖੋ ਵੀਡੀਓ

https://www.instagram.com/p/Bvwcs04hYxz/

ਹਰਜੀਤ ਹਰਮਨ ਦੀ ਇਸ ਤੋਂ ਪਹਿਲਾਂ ਕੁੜ੍ਹਮਾਈਆਂ ਫ਼ਿਲਮ ਵੀ ਆਈ ਸੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਫਿਲਮ ‘ਚ ਹਰਜੀਤ ਹਰਮਨ ਦੇ ਨਾਲ ਸ਼ੇਫਾਲੀ ਸ਼ਰਮਾ ਲੀਡ ਰੋਲ ਨਿਭਾ ਰਹੇ ਹਨ।

https://www.instagram.com/p/Bvsn-lfBH_w/

ਇਸ ਤੋਂ ਇਲਾਵਾ ਯੋਗਰਾਜ ਸਿੰਘ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੇਜੇ ਸਿੰਘ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

 

Related Post