4 ਸਾਲ ਬਾਅਦ ਫਿਰ ਇਕੱਠੇ ਆਏ ਬੋਹੇਮੀਆ ਤੇ ਨਿਸ਼ਾਵਨ ਭੁੱਲਰ, ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

By  Aaseen Khan June 21st 2019 04:44 PM

ਨਿਸ਼ਾਵਨ ਭੁੱਲਰ ਜਿੰਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਹੱਥ ਅਜ਼ਮਾਇਆ ਅਤੇ ਖਾਸਾ ਪਿਆਰ ਮਿਲਿਆ। ਨਿਸ਼ਾਵਨ ਭੁੱਲਰ ਤੇ ਰੈਪ ਸਟਾਰ ਬੋਹੇਮੀਆ ਦਾ ਗੀਤ 'ਫੈਨ ਫਾਲੋਵਿੰਗ' ਪਿਛਲੇ ਦਿਨੀਂ ਰਿਲੀਜ਼ ਹੋ ਚੁੱਕਿਆ ਹੈ ਜਿਹੜਾ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਫੈਨ ਫਾਲੋਵਿੰਗ ਤਾਂ ਨਿਸ਼ਾਵਨ ਭੁੱਲਰ ਦੀ ਹੈ ਹੀ ਪਰ ਇਸ ਗੀਤ 'ਚ ਉਹ ਇਸ ਨੂੰ ਬਾਖੂਬੀ ਬਿਆਨ ਕਰ ਰਹੇ ਹਨ। ਨਾਲ ਹੀ ਪੰਜਾਬੀ ਗੀਤਾਂ 'ਚ ਰੈਪ ਦਾ ਟਰੈਂਡ ਸ਼ੁਰੂ ਕਰਨ ਵਾਲੇ ਰੈਪ ਸਟਾਰ ਬੋਹੇਮੀਆ ਦਾ ਸ਼ਾਨਦਾਰ ਰੈਪ ਵੀ ਇਸ ਗੀਤ 'ਚ ਸੁਣਨ ਨੂੰ ਮਿਲ ਰਿਹਾ ਹੈ ਜਿਸ 'ਚ ਬੋਹੇਮੀਆ ਵੀ ਆਪਣੇ ਸੰਘਰਸ਼ ਦੇ ਦਿਨਾਂ ਦਾ ਸਮਾਂ ਚੇਤੇ ਕਰਦੇ ਸੁਣਾਈ ਦੇ ਰਹੇ ਹਨ।

 

View this post on Instagram

 

Next Song #FanFollowing With Bohemia Releasing On 20 June Singer : @NishawnBhullar Featuring And Rap : @iambohemia Lyrics : Mani Ropar and Raja Lohar Music : @SukheMuziicalDoctorz Video : @JashanNanarh Label : @jasvirpal_jassrecords Special thanks @babbu11111 @gurpreetkhetlaofficial @9xtashanofficial Promotions : @Gk.Digital project . @satbirmakkad @oyeteji @heera_sohal Share Karo Te Support Karo ?

A post shared by Nishawn Bhullar (ਫੋਕ ਸਟਾਰ) (@nishawnbhullar) on Jun 18, 2019 at 1:07am PDT

ਗੀਤ ਦੀ ਗੱਲ ਕਰੀਏ ਤਾਂ ਇਸ ਦੇ ਬੋਲ ਮਨੀ ਰੋਪੜ ਅਤੇ ਰਾਜਾ ਲਾਹੌਰ ਦੇ ਹਨ ਉੱਥੇ ਹੀ ਮਿਊਜ਼ਿਕ ਸੁੱਖੀ ਮਿਊਜ਼ਿਕਲ ਡੌਕਟਰਸ ਨੇ ਤਿਆਰ ਕੀਤਾ ਹੈ। ਵੀਡੀਓ ਵੀ ਕਾਫੀ ਸ਼ਾਨਦਾਰ ਹੈ ਜਿਸ ਨੂੰ ਜਸ਼ਨ ਨੰਨੜ ਵੱਲੋਂ ਬਣਾਇਆ ਗਿਆ ਹੈ। ਅੱਜ ਤੋਂ 4 ਸਾਲ ਪਹਿਲਾਂ ਵੀ ਨਿਸ਼ਵਾਨ ਭੁੱਲਰ ਅਤੇ ਬੋਹੇਮੀਆ ਗੀਤ 'ਯਾਰਾਂ ਦੇ ਸਿਰਾਂ 'ਤੇ' 'ਚ ਇਕੱਠੇ ਆ ਚੁੱਕੇ ਹਨ ਤੇ ਉਹ ਗੀਤ ਵੀ ਹਿੱਟ ਸਾਬਿਤ ਹੋਇਆ ਸੀ। ਹੁਣ ਦੁਬਾਰਾ ਇਸ ਜੋੜੀ ਨੂੰ ਪਿਆਰ ਮਿਲ ਰਿਹਾ ਹੈ ਅਤੇ ਨਵੇਂ ਗੀਤ ਫੈਨ ਫਾਲੋਵਿੰਗ' ਨੂੰ ਯੂ ਟਿਊਬ 'ਤੇ 16 ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।

ਹੋਰ ਵੇਖੋ : ਬੱਬੂ ਮਾਨ ਜਲਦ ਲੈ ਕੇ ਹਾਜ਼ਿਰ ਹੋਣਗੇ ਗੀਤ 'ਦਰਦ', ਪੋਸਟਰ ਆਇਆ ਸਾਹਮਣੇ

ਨਿਸ਼ਾਵਨ ਭੁੱਲਰ ਕੈਲੀਫੋਰਨੀਆ, ਮੁੱਛ, ਸਰਪੰਚੀ, ਰੱਬ ਕਰਕੇ ਆਦਿ ਵਰਗੇ ਕਈ ਹਿੱਟ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਨਿਸ਼ਾਵਨ ਗੈਂਗਲੈਂਡ ਇਨ ਮਦਰ ਲੈਂਡ ਨਾਮ ਦੀ ਵੈੱਬ ਸੀਰੀਜ਼ 'ਚ ਅਦਾਕਾਰੀ ਵੀ ਕਰ ਚੁੱਕੇ ਹਨ।

Related Post