ਨਿਸ਼ਾਵਨ ਭੁੱਲਰ ਦਾ ਨਵਾਂ ਗੀਤ 'ਕੈਲੀਫੋਰਨੀਆ' ਆ ਰਿਹਾ ਹੈ ਦਰਸ਼ਕਾਂ ਨੂੰ ਪਸੰਦ , ਦੇਖੋ ਵੀਡੀਓ

By  Aaseen Khan January 16th 2019 03:18 PM -- Updated: January 16th 2019 03:44 PM

ਨਿਸ਼ਾਵਨ ਭੁੱਲਰ ਦਾ ਨਵਾਂ ਗੀਤ 'ਕੈਲੀਫੋਰਨੀਆ' ਆ ਰਿਹਾ ਹੈ ਦਰਸ਼ਕਾਂ ਨੂੰ ਪਸੰਦ , ਦੇਖੋ ਵੀਡੀਓ : ਪੰਜਾਬੀ ਗਾਇਕ ਅਤੇ ਅਦਾਕਾਰ ਨਿਸ਼ਾਵਨ ਭੁੱਲਰ ਅਪਣਾ ਨਵਾਂ ਡਿਊਟ ਗਾਣਾ ਲੈ ਕੇ ਹਾਜ਼ਿਰ ਹੋ ਚੁੱਕੇ ਹਨ। ਫੀਮੇਲ ਆਵਾਜ਼ 'ਚ ਨਿਸ਼ਾਵਨ ਭੁੱਲਰ ਦਾ ਸਾਥ ਨਿਭਾਇਆ ਹੈ ਖੂਬਸੂਰਤ ਗਾਇਕਾ ਪ੍ਰੀਆ ਨੇ। ਗਾਣੇ ਦੋ ਬੋਲ ਪੰਜਾਬੀ ਗਾਇਕ ਜੱਸ ਮਾਣਕ ਨੇ ਲਿਖੇ ਹਨ। ਗੀਤ ਦਾ ਸ਼ਾਨਦਾਰ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਸੁੱਖੀ ਮਿਊਜ਼ਿਕਲ ਡੌਕਟਰਜ਼ ਨੇ ਕੀਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਸੱਤੀ ਢਿੱਲੋਂ ਵੱਲੋਂ ਬਣਾਇਆ ਗਿਆ ਹੈ।

https://www.youtube.com/watch?v=Ul_dAgf655U

ਗਾਣੇ ਨੂੰ ਗੀਤ ਐਮ.ਪੀ. ਥ੍ਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਨਿਸ਼ਾਵਨ ਭੁੱਲਰ ਦਾ ਇਹ ਗਾਣਾ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਗਾਣੇ ਨੂੰ ਕੁਝ ਹੀ ਘੰਟਿਆਂ 'ਚ 10 ਲੱਖ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇੰਨ੍ਹਾਂ ਹੀ ਨਹੀਂ ਗਾਣੇ ਨੂੰ 50 ਹਜ਼ਾਰ ਤੋਂ ਵੱਧ ਲਾਈਕਜ਼ ਵੀ ਮਿਲ ਚੁੱਕੇ ਹਨ।

Nishawn bhuller and Priya new duet song california out now Nishawn bhuller and Priya

ਹੋਰ ਵੇਖੋ : ਗੋਲਡੀ ਨੇ ਸੱਤੇ ਦੇ ਕਿਉਂ ਲਗਾਈਆਂ ਚਪੇੜਾਂ ,ਦੇਖੋ ਵੀਡੀਓ

ਨਿਸ਼ਾਵਨ ਭੁੱਲਰ ਅੱਜ ਕੱਲ 'ਗੈਂਗਲੈਂਡ ਇਨ ਮਦਰਲੈਂਡ' ਨਾਮ ਦੀ ਵੈਬ ਸੀਰੀਜ਼ 'ਚ ਆਪਣੀ ਅਦਾਕਾਰੀ ਦਾ ਰੰਗ ਬਿਖੇਰ ਰਹੇ ਹਨ। ਗੱਭਰ ਸੰਗਰੂਰ ਵੱਲੋਂ ਸੀਰੀਜ਼ ਨੂੰ ਡਾਇਰੈਕਟ ਕੀਤਾ ਗਿਆ ਹੈ। ਸੀਰੀਜ਼ 'ਚ ਨਿਸ਼ਾਵਨ ਭੁੱਲਰ ਦੇ ਨਾਲ ਵਿਕਟਰ ਜੌਨ , ਮਹਿਤਾਬ ਵਿਰਕ , ਗੁਰੀ , ਅਤੇ ਜੱਸ ਮਾਣਕ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ , ਵੱਡਾ ਗਰੇਵਾਲ , ਯਾਦ ਗਰੇਵਾਲ , ਜਪਜੀ ਖਹਿਰਾ , ਅਤੇ ਨਵਦੀਪ ਬਰਾੜ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।

Related Post