ਨੀਤਾ ਅੰਬਾਨੀ ਦੇ ਇਸ ਪਰਸ ਦੀ ਕੀਮਤ ਸੁਣਕੇ ਤੁਹਾਡੇ ਉੱਡ ਜਾਣਗੇ ਹੋਸ਼, ਏਨੇ ਕਰੋੜ ਦਾ ਹੈ ਇਹ ਪਰਸ 

By  Rupinder Kaler June 29th 2019 02:14 PM

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਘਰਾਣੇ ਦੀ ਨੂੰਹ ਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਬਾਲੀਵੁੱਡ ਹਸਤੀਆਂ ਵਾਂਗ ਹੀ ਹਮੇਸ਼ਾ ਲਾਈਮ ਲਾਈਟ ਵਿੱਚ ਰਹਿੰਦੀ ਹੈ । ਉਹਨਾਂ ਦੀ ਹਰ ਤਸਵੀਰ ਖੂਬ ਵਾਇਰਲ ਹੁੰਦੀ ਹੈ । ਏਨੀਂ ਦਿਨੀਂ ਉਹਨਾਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ। ਇਸ ਵਾਰ ਫੋਟੋ ਦੇ ਵਾਇਰਲ ਹੋਣ ਪਿੱਛੇ ਇਸ ਦਾ ਕਾਰਨ ਕੁਝ ਹੋਰ ਹੈ।

https://www.instagram.com/p/BzLLUq9B_lD/

ਉਂਝ ਤਾਂ ਇਸ ਤਸਵੀਰ 'ਚ ਕੁਝ ਖਾਸ ਨਹੀਂ ਪਰ ਜੇਕਰ ਧਿਆਨ ਨੀਤਾ ਦੇ ਬੈਗ ਵੱਲ ਜਾਂਦਾ ਹੈ ਪਤਾ ਲੱਗਦਾ ਹੈ ਕਿ ਇਹ ਕੋਈ ਆਮ ਬੈਗ ਨਹੀਂ। ਨੀਤਾ ਵੱਲੋਂ ਹੱਥ ਵਿੱਚ ਫੜੇ ਗਏ ਬੈਗ ਦਾ ਬਰੈਂਡ ਹਰਮਿਸ ਹਿਮਾਲਿਆ ਬ੍ਰਿਕਿਨ ਹੈ, ਜਿਸ ਦੀ ਕੀਮਤ ਦੀ ਚਰਚਾ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ।

https://www.instagram.com/p/By9bwOGh9x6/

ਇਸ 'ਚ 240  ਹੀਰੇ ਲੱਗੇ ਹਨ ਜਿਸ ਦੀ ਕੀਮਤ 2.6  ਕਰੋੜ ਰੁਪਏ ਦੱਸੀ ਜਾ ਰਹੀ ਹੈ। ਨੀਤਾ ਦੇ ਬੈਗ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰ 'ਚ ਉਸ ਨਾਲ ਕਰੀਨਾ ਕਪੂਰ ਖ਼ਾਨ ਤੇ ਕ੍ਰਿਸ਼ਮਾ ਕਪੂਰ ਨਜ਼ਰ ਆ ਰਹੀਆਂ ਹਨ।

https://www.instagram.com/p/By4q51zBBiE/

ਇੱਕ ਵੈੱਬਸਾਈਟ ਮੁਤਾਬਕ ਹਿਮਾਲਿਆ ਬਿਕ੍ਰਿਨ ਨੂੰ ਨਾਈਲ ਕ੍ਰੋਕੋਡਾਇਲ ਦੀ ਚਮੜੀ ਨਾਲ ਬਣਾਇਆ ਜਾਂਦਾ ਹੈ। ਇਸ ਦਾ ਨਾਂ ਫੇਮਸ ਐਕਟਰ ਤੇ ਸਿੰਗਰ ਜੇਨ ਬਿਕ੍ਰਿਨ ਦੇ ਨਾਂ 'ਤੇ ਰੱਖਿਆ ਗਿਆ, ਜੋ ਆਪਣੀ ਕੀਮਤ ਲਈ ਜਾਣਿਆ ਜਾਂਦਾ ਹੈ।

Related Post