ਸੁਸ਼ਾਂਤ ਸਿੰਘ ਰਾਜਪੂਤ ਦੀ ਫਾਈਨਲ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ, ਹੋਏ ਕਈ ਖੁਲਾਸੇ

By  Rupinder Kaler June 25th 2020 09:44 AM

ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਖੁਦਕੁਸ਼ੀ ਕਰ ਲਈ ਸੀ, ਹੁਣ ਉਹਨਾਂ ਦੀ ਫਾਈਨਲ ਪੋਸਟ ਮਾਰਟਮ ਰਿਪੋਰਟ ਆ ਗਈ ਹੈ । ਇਸ ਰਿਪੋਰਟ ਨੂੰ 5 ਡਾਕਟਰਾਂ ਦੀ ਟੀਮ ਨੇ ਤਿਆਰ ਕੀਤਾ ਹੈ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਸ਼ਾਂਤ ਦੀ ਮੌਤ ਫਾਂਸੀ ਲਗਾਉਣ ਤੋਂ ਬਾਅਦ ਦਮ ਘੁਟਣ ਕਰਕੇ ਹੋਈ ਹੈ । ਖ਼ਬਰਾਂ ਦੀ ਮੰਨੀਏ ਤਾਂ ਸੁਸ਼ਾਂਤ ਦੀ ਵਿਸਰਾ ਰਿਪੋਰਟ ਆਉਣਾ ਬਾਕੀ ਹੈ ।

https://www.instagram.com/p/CA-S3cIDWOx/

ਮੁੰਬਈ ਪੁਲਿਸ ਨੇ ਮਹਾਰਾਸ਼ਟਰ ਫੋਰੇਂਸਿਕ ਵਿਭਾਗ ਨੂੰ ਲਿਖਿਆ ਹੈ ਕਿ ਇਸ ਜਾਂਚ ਨੂੰ ਤੁਰੰਤ ਪੂਰਾ ਕੀਤਾ ਜਾਵੇ । ਪੋਸਟ ਮਾਰਟਮ ਰਿਪੋਰਟ ਆਉਣ ਤੋਂ ਪਹਿਲਾਂ ਸੁਸ਼ਾਂਤ ਦੇ ਕਤਲ ਦੀ ਸੰਭਾਵਨਾ ਜਤਾਉਂਦੇ ਹੋਏ ਪਰਿਵਾਰ ਨੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ।

https://www.instagram.com/p/CAcOtcdjia7/

ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਹੁਣ ਤੱਕ ਉਸ ਦੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਘਰ ਵਿੱਚ ਕੰਮ ਕਰਨ ਵਾਲੇ ਨੌਕਰਾਂ, ਪੁਰਾਣੇ ਮੈਨੇਜਰਾਂ ਸਮੇਤ 23 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ । ਯਸ਼ਰਾਜ ਫ਼ਿਲਮ ਵੱਲੋਂ ਸਮਝੋਤੇ ਦੀ ਕਾਪੀ ਵੀ ਜਮਾਂ ਕਰਵਾਈ ਗਈ ਹੈ ।

https://www.instagram.com/p/B3BY2BnjQ4c/

Related Post