ਮਸ਼ਹੂਰ ਪੰਜਾਬੀ ਲੋਕ ਗੀਤ ਜੁਗਨੀ ਨੂੰ ਦੇਖੋਗੇ ਤੁਸੀਂ ਨਵੇਂ ਅਵਤਾਰ ਵਿਚ

By  Gourav Kochhar April 12th 2018 11:17 AM

"ਸਾਹਬ ਬੀਵੀ ਔਰ ਗੈਂਗਸਟਰ" ਸੀਰੀਜ਼ ਦੇ ਪਹਿਲੇ ਦੋ ਹਿੱਸਿਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ | ਹੁਣ ਸੀਰੀਜ਼ ਦੇ ਤੀਜੇ ਹਿੱਸੇ ਵਿਚ ਪ੍ਰਸਿੱਧ ਪੰਜਾਬੀ ਟਰੈਕ ਜੁਗਨੀ ਨੂੰ ਇਕ ਵੱਖਰੇ ਅਵਤਾਰ ਵਿਚ ਦੇਖਿਆ ਜਾਵੇਗਾ |

"ਸਾਹਬ ਬੀਵੀ ਔਰ ਗੈਂਗਸਟਰ" ਦੀ ਪਹਿਲੀ ਦੋ ਸੀਰੀਜ਼ ਵਿਚ ਬੱਬੂ ਮਾਨ ਤੇ ਜੈਜ਼ੀ ਬੀ ਨੇ ਦਰਸ਼ਕਾਂ ਦਾ ਮੰਨ ਮੋਹ ਲਿਆ ਸੀ | ਤੇ ਇਸ ਵਾਰ ਹਿੱਟ ਫਿਲਮ ਨਿਰਮਾਤਾ ਰਾਹੁਲ ਮਿੱਤਰਾ ਨੇ ਇਕ ਵਾਰ ਫਿਰ ਤੋਂ ਆਪਣੀ ਆਉਣ ਵਾਲੀ ਫਿਲਮ 'ਸਾਹਬ ਬੀਵੀ ਅਤੇ ਗੈਂਗਸਟਰ 3' ਵਿੱਚ ਪ੍ਰਸਿੱਧ ਪੰਜਾਬੀ ਲੋਕ ਗੀਤ ਦੀ ਵਰਤੋਂ ਇੱਕ ਵੱਖ ਅਵਤਾਰ ਵਿੱਚ ਕੀਤੀ ਹੈ |

ਗਾਣੇ ਦਾ ਨਾਂ ਹੈ "ਕੇਸਰੀਆ ਜੁਗਨੀ" | ਗਾਣੇ ਦਾ ਮਿਊਜ਼ਿਕ ਆਨਜਨ ਭੱਟਾਚਾਰੀਆ ਦੁਆਰਾ ਕੰਪੋਸ ਕੀਤਾ ਗਿਆ ਹੈ | ਗਾਣੇ ਦੇ ਬੋਲ ਮਸ਼ਹੂਰ ਗੀਤਕਾਰ ਕੁਮਾਰ ਦੁਆਰਾ ਲਿਖੇ ਗਏ ਹਨ | ਕੁਮਾਰ ਨੇ ਪਹਿਲਾਂ ਬੇਬੀ ਡੌਲ, ਚਿੱਟੀਆਂ ਕਲਾਯੀਆਂ, ਹੈਂਗਓਵਰ, ਪਾਰਟੀ ਤੋ ਬਨਤੀ ਹੈ ਵਰਗੇ ਹਿੱਟ ਗਾਣਿਆਂ ਦੇ ਬੋਲ ਲਿਖੇ ਹਨ |

ਹਾਲ ਹੀ ਚ ਰਾਹੁਲ ਮਿੱਤਰਾ ਨੇ ਨੂਰਾਂ ਭੈਣਾਂ Nooran Sisters -ਜਯੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ ਅਮਿਤ ਗੁਪਤਾ ਤੇ ਆਨਜਨ ਭੱਟਾਚਾਰੀਆ ਨਾਲ ਗੀਤ ਰਿਕਾਰਡ ਕਰਨ ਲਈ ਬੁਲਾਇਆ ਸੀ |

ਰਾਜੂ ਚੱਢਾ ਦੀ ਪੇਸ਼ਕਾਰੀ, ਟੀਗਮਾਂਸ਼ੂ ਧੂਲਿਆ ਦੁਆਰਾ ਨਿਰਦੇਸ਼ਤ ਅਤੇ ਰਾਹੁਲ ਮਿੱਤਰਾ ਦੁਆਰਾ ਨਿਰਮਿਤ, ਫਿਲਮ "ਸਾਹਬ ਬੀਵੀ ਔਰ ਗੈਂਗਸਟਰ" ਵਿਚ ਸੰਜੇ ਦੱਤ, ਜਿੰਮੀ ਸ਼ੇਰਗਿੱਲ, ਮਾਹੀ ਗਿੱਲ, ਸੋਹਾ ਅਲੀ ਖਾਨ, ਚਿਤਰਾਂਗਦਾ ਸਿੰਘ, ਦੀਪਕ ਤਿਜੌਰੀ, ਕਬੀਰ ਬੇਦੀ, ਨਫ਼ੀਸਾ ਅਲੀ ਤੇ ਦੀਪਰਾਜ ਰਾਣਾ ਅਹਿਮ ਭੂਮਿਕਾ ਨਿਭਾਉਣਗੇ | ਫਿਲਮ ੨੭ ਜੁਲਾਈ ਨੂੰ ਰਿਲੀਜ਼ ਹੋਵੇਗੀ |

Nooran Sister - Jugni

ਸੂਫ਼ੀ ਸੰਗੀਤ ਦੀ ਰਾਣੀਆਂ Nooran Sisters ਦੀ ਆਵਾਜ਼ ਦਾ ਜਾਦੂ ਇੱਕ ਵਾਰ ਫੇਰ ਤੋਂ ਬਾਲੀਵੁੱਡ ‘ਚ ਬੋਲ ਉੱਠਿਆ ਹੈ | Irfaan Khan ਦੀ ਫਿਲਮ Qareeb Qareeb Single ਦੇ ਟ੍ਰੇਲਰ ਵਿੱਚ ਨੂਰਾਂ ਸਿਸ੍ਟਰ੍ਸ ਦੀ ਆਵਾਜ਼ ਦਾ ਇਕ ਬਹੁਤ ਹੀ ਸੋਹਣਾ ਗੀਤ ਸੁਣਨ ਨੂੰ ਮਿਲ ਰਿਹਾ ਹੈ |ਨੂਰਾਂ ਸਿਸ੍ਟਰ੍ਸ ਦੀ ਆਵਾਜ਼ ਟ੍ਰੇਲਰ ਨੂੰ ਬਹੁਤ ਸ਼ਾਨਦਾਰ ਬਣਾ ਰਹੀ ਹੈ ਜਿਸ ਕਰਕੇ ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ | ਹੁਣ ਤਾਂ ਸਭਨੂੰ ਇਹੀ ਉਡੀਕ ਹੈ ਕਿ ਨੂਰਾਂ ਸਿਸ੍ਟਰ੍ਸ ਦਾ ਇਹ ਗਾਣਾ ਕਦੋ ਰਿਲੀਜ਼ ਹੋਵੇਗਾ |

Related Post