ਅਦਰਕ ਵਾਲੀ ਚਾਹ ਹੀ ਨਹੀਂ ਅਦਰਕ ਵਾਲਾ ਦੁੱਧ ਵੀ ਹੈ ਬਹੁਤ ਫਾਇਦੇਮੰਦ, ਪੀਣ ਨਾਲ ਇਹ ਬਿਮਾਰੀਆਂ ਹੁੰਦੀਆਂ ਹਨ ਦੂਰ

By  Rupinder Kaler February 11th 2021 05:49 PM

ਅਦਰਕ ਐਂਟੀਇਨਫ਼ਲੇਮੇਟਰੀ, ਐਂਟੀਬੈਕਟੀਰੀਆ ਅਤੇ ਐਂਟੀਬਾਇਉਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਦਰਕ ਵਾਲਾ ਦੁੱਧ ਪੌਸ਼ਟਿਕ ਖ਼ੁਰਾਕ ਨਾਲ ਇਕ ਦਵਾਈ ਵੀ ਹੈ, ਜੋ ਸਰਦੀ, ਜ਼ੁਕਾਮ, ਵਾਇਰਲ, ਫਲੂ, ਇਨਫ਼ੈਕਸ਼ਨ ਤੋਂ ਬਚਾਉਣ ਵਿਚ ਸਹਾਇਕ ਹੈ। ਇਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਕੇ ਉਸ ਨੂੰ ਬਾਰੀਕ ਜਿਹਾ ਕੁੱਟ ਲਵੋ ਅਤੇ ਇਕ ਗਲਾਸ ਦੁੱਧ ਨੂੰ ਹਲਕੇ ਸੇਕ 'ਤੇ ਕੁਝ ਸਮਾਂ ਉਬਾਲੋ। ਫਿਰ ਛਾਣ ਕੇ ਸ਼ਹਿਦ ਮਿਲਾ ਕੇ ਪੀਉ।

ਹੋਰ ਵੇਖੋ :

ਮਾਂਗ ਵਿੱਚ ਸੰਧੂਰ ਦੇਖ ਕੇ ਹੈਰਾਨ ਹੋਏ ਏਕਤਾ ਕਪੂਰ ਦੇ ਪ੍ਰਸ਼ੰਸਕ, ਪੁੱਛਣ ਲੱਗੇ ਇਸ ਤਰ੍ਹਾਂ ਦੇ ਸਵਾਲ

ਰਾਜੀਵ ਕਪੂਰ ਨੂੰ ਯਾਦ ਕਰਦਿਆਂ ਮੰਦਾਕਿਨੀ ਨੇ ਤਸਵੀਰਾਂ ਕੀਤੀਆਂ ਸਾਂਝੀਆਂ, ਰਾਜੀਵ ਕਪੂਰ ਦੀ ਮੌਤ ਨੇ ਤੋੜ ਦਿੱਤਾ ਦਿਲ

ਅਸਥਮਾ, ਖੰਘ, ਜ਼ੁਕਾਮ, ਕਫ, ਸਾਹ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ ਅਦਰਕ ਦਾ ਦੁੱਧ। ਅਸਥਮਾ ਵਿਚ ਰੋਜ਼ਾਨਾ ਅਦਰਕ ਪੀਸ ਕੇ ਬਣਨ ਵਾਲੀ ਚਾਹ ਅਤੇ ਦੁੱਧ ਦੋਵੇਂ ਹੀ ਪੀਣਾ ਫ਼ਾਇਦੇਮੰਦ ਹੁੰਦੇ ਹਨ। ਅਦਰਕ ਦਾ ਦੁੱਧ ਇਮਿਊਨ ਸਿਸਟਮ ਵਧਾਉਣ ਵਿਚ ਸਹਾਇਕ ਹੈ। ਅਦਰਕ ਦਾ ਦੁੱਧ ਕਈ ਤਰ੍ਹਾਂ ਦੇ ਬੈਕਟੀਰੀਆ ਤੋਂ ਵੀ ਬਚਾਉਂਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।

ਪਾਚਨ ਸ਼ਕਤੀ ਵਧਾਉਣ ਵਿਚ ਅਦਰਕ ਦਾ ਦੁੱਧ ਫ਼ਾਇਦੇਮੰਦ ਹੈ। ਐਸੇਡਿਟੀ, ਕਬਜ਼, ਪੇਟ ਦਰਦ, ਪਾਚਨ ਦੀ ਸਮੱਸਿਆ ਵਿਚ ਰੋਜ਼ਾਨਾ ਸਵੇਰੇ-ਸ਼ਾਮ ਅਦਰਕ ਵਾਲਾ ਦੁੱਧ ਪੀਉ। ਗਠੀਏ ਤੋਂ ਪ੍ਰੇਸ਼ਾਨ ਰੋਗੀਆਂ ਲਈ ਅਦਰਕ ਦਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ।

Related Post