ਇਹਨਾਂ ਫ਼ਿਲਮਾਂ ਨੂੰ ਠੁਕਰਾ ਕੇ ਅੱਜ ਵੀ ਪਛਤਾਉਂਦੇ ਹਨ ਇਹ ਸਿਤਾਰੇ, ਇਹਨਾਂ ਫ਼ਿਲਮਾਂ ਨੇ ਹੀ ਕਈਆਂ ਨੂੰ ਬਣਾਇਆ ਸੁਪਰਸਟਾਰ   

By  Rupinder Kaler June 11th 2019 06:14 PM

ਸ਼ਾਹਿਦ ਕਪੂਰ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਫ਼ਿਲਮ ਰੰਗ ਦੇ ਬਸੰਤੀ ਵਿੱਚ ਰੋਲ ਆਫ਼ਰ ਹੋਇਆ ਸੀ । ਪਰ ਉਹਨਾਂ ਨੇ ਇਸ ਰੋਲ ਲਈ ਮਨਾ ਕਰ ਦਿੱਤਾ ਸੀ । ਪਰ ਬਾਅਦ ਵਿੱਚ ਇਹੀ ਫ਼ਿਲਮ ਸੁਪਰ ਹਿੱਟ ਹੋ ਗਈ । ਜਿਸ ਕਰਕੇ ਉਹਨਾਂ ਨੂੰ ਅੱਜ ਤੱਕ ਪਛਤਾਵਾ ਹੋ ਰਿਹਾ ਹੈ । ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਹਨ ਜਿਨ੍ਹਾਂ ਨੂੰ ਮਨਾ ਕਰਕੇ ਕੁਝ ਸਿਤਾਰੇ ਅੱਜ ਵੀ ਪਛਤਾ ਰਹੇ ਹਨ ।

https://www.instagram.com/p/BoMlGFCg0Zl/

ਸਭ ਤੋਂ ਪਹਿਲਾ ਗੱਲ ਕਰਦੇ ਹਾਂ ਸਲਮਾਨ ਤੇ ਸ਼ਾਹਰੁਖ ਦੀ ਫ਼ਿਲਮ ਕਰਨ ਅਰਜੁਨ ਦੀ । ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਦਾ ਰੋਲ ਨਿਭਾਉਣ ਲਈ ਅਜੇ ਦੇਵਗਨ ਨੂੰ ਆਫ਼ਰ ਆਈ ਸੀ ਪਰ ਉਹਨਾਂ ਨੇ ਇਸ ਫ਼ਿਲਮ ਨੂੰ ਮਨਾ ਕਰ ਦਿੱਤਾ ਸੀ । ਪਰ ਜਦੋਂ ਇਹ ਫ਼ਿਲਮ ਸੁਪਰ ਹਿੱਟ ਹੋਈ ਤਾਂ ਅਜੇ ਨੂੰ ਇਸ ਲਈ ਪਛਤਾਵਾ ਹੋਇਆ ਸੀ ।

https://www.instagram.com/p/BxPJ-6Hp0Wd/

ਮੈਂਨੇ ਪਿਆਰ ਕਿਯਾ ਫ਼ਿਲਮ ਨੇ ਸਲਮਾਨ ਖ਼ਾਨ ਨੂੰ ਸੁਪਰ ਸਟਾਰ ਬਣਾ ਦਿੱਤਾ ਸੀ । ਪਰ ਫ਼ਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਸਲਮਾਨ ਖ਼ਾਨ ਨਹੀਂ ਬਲਕਿ ਵਿਕਾਸ ਭੱਲਾ ਸਨ । ਅੱਜ ਕੱਲ ਉਹ ਟੀਵੀ ਲੜੀਵਾਰ ਨਾਟਕਾਂ ਵਿੱਚ ਕੰੰਮ ਕਰਦੇ ਹੋਏ ਨਜ਼ਰ ਆਉਂਦੇ ਹਨ ਜਦੋਂ ਕਿ ਸਲਮਾਨ ਇਸੇ ਫ਼ਿਲਮ ਕਰਕੇ ਸੁਪਰ ਸਟਾਰ ਹਨ ।

https://www.instagram.com/p/ByIm1xQFOhJ/

ਰਿਤਿਕ ਰੌਸ਼ਨ ਦੀ ਫ਼ਿਲਮ ਕਹੋ ਨਾ ਪਿਆਰ ਹੈ  ਹੁਣ ਤੱਕ ਤੱਕ ਦੀ ਸਭ ਤੋਂ ਵੱਧ ਅਵਾਰਡ ਜਿੱਤਣ ਵਾਲੀ ਫ਼ਿਲਮ ਹੈ । ਇਸ ਫ਼ਿਲਮ ਨੇ ਹੁਣ ਤੱਕ ੧੦੨ ਅਵਾਰਡ ਜਿੱਤੇ ਹਨ । ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਕੇਸ਼ ਰੌਸ਼ਨ ਇਸ ਫ਼ਿਲਮ ਲਈ ਸ਼ਾਹਰੁਖ ਨੂੰ ਕਾਸਟ ਕਰਨਾ ਚਾਹੁੰਦੇ ਸਨ ਪਰ ਸ਼ਾਹਰੁਖ ਨੇ ਇਸ ਫ਼ਿਲਮ ਲਈ ਮਨਾ ਕਰ ਦਿੱਤਾ ਸੀ । ਪਰ ਸ਼ਾਹਰੁਖ ਇਸੇ ਫ਼ਿਲਮ ਨੂੰ ਲੈ ਕੇ ਪਛਤਾਵਾ ਮਹਿਸੂਸ ਕਰਦੇ ਹਨ ।

https://www.instagram.com/p/Bw1uXvgALLB/

ਹਮ ਦਿਲ ਦੇ ਚੁੱਕੇ ਸਨਮ ਫਿਲਮ ਲਈ ਕਰੀਨਾ ਕਪੂਰ ਨੂੰ ਚੁਣਿਆਂ ਗਿਆ ਸੀ ਪਰ ਕਰੀਨਾ ਨੇ ਇਸ ਫ਼ਿਲਮ ਨੂੰ ਠੁਕਰਾ ਦਿੱਤਾ ਸੀ । ਜਿਸ ਕਰਕੇ ਇਹ ਫ਼ਿਲਮ ਐਸ਼ਵਰਿਆ ਦੀ ਝੋਲੀ ਵਿੱਚ ਪਈ ਸੀ । ਕਰੀਨਾ ਵੀ ਇਸ ਫ਼ਿਲਮ ਨੂੰ ਮਨਾ ਕਰਕੇ ਅੱਜ ਤੱਕ ਪਛਤਾ ਰਹੀ ਹੈ ।

https://www.instagram.com/p/ByPZzAlFIFf/

Related Post