ਫ਼ਿਲਮ 'ਮਰਜਾਵਾਂ' ਦਾ ਟ੍ਰੇਲਰ ਹੋਇਆ ਜਾਰੀ,ਰਿਤੇਸ਼ ਦੇਸ਼ਮੁਖ ਨਿਭਾ ਰਹੇ ਬੌਣੇ ਸ਼ਖਸ ਦਾ ਕਿਰਦਾਰ

By  Shaminder September 26th 2019 05:09 PM

ਅਦਾਕਾਰ ਸਿਧਾਰਥ ਮਲਹੋਤਰਾ ਦੀ ਫਿਲਮ 'ਮਰਜਾਵਾਂ' ਦਾ ਟ੍ਰੇਲਰ ਜਾਰੀ ਹੋ ਚੁੱਕਿਆ ਹੈ । ਇਸ ਫ਼ਿਲਮ 'ਚ ਸਿਧਾਰਥ ਮੁੱਖ ਭੂਮਿਕਾ 'ਚ ਹਨ ਜਦਕਿ ਫਿਲਮ 'ਚ ਤਾਰਾ ਸੁਤਾਰੀਆ ਵੀ ਹੈ। ਅਦਾਕਾਰ ਰਿਤੇਸ਼ ਦੇਸ਼ਮੁਖ ਫਿਲਮ 'ਚ ਖਲਨਾਇਕ ਦੀ ਭੂਮਿਕਾ 'ਚ ਹਨ। ਉਹ ਫਿਲਮ 'ਚ ਬੌਣੇ ਸ਼ਖਸ ਦਾ ਕਿਰਦਾਰ ਨਿਭਾ ਰਹੇ ਹਨ।ਫਿਲਮ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ।

ਹੋਰ ਵੇਖੋ:ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਗਾਇਆ ਆਪਣੀ ਪਤਨੀ ਲਈ ਅਕਸ਼ੇ ਕੁਮਾਰ ਦੀ ਫ਼ਿਲਮ ਦਾ ਇਹ ਹਿੱਟ ਗੀਤ

ਫਿਲਮ ਨੂੰ ਲੈ ਕੇ ਸਾਰੇ ਬਹੁਤ ਉਤਸ਼ਾਹਿਤ ਹਨ। ਇਸ ਫਿਲਮ ਰਾਹੀਂ ਪਹਿਲੀ ਵਾਰ ਤਾਰਾ ਸੁਤਾਰੀਆ ਤੇ ਸਿਧਾਰਥ ਮਲਹੋਤਰਾ ਇਕ ਨਾਲ ਕੰਮ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਮਿਲਾਪ ਜਵੇਰੀ ਨੇ ਕੀਤਾ ਹੈ।

https://www.instagram.com/p/B2DgPlkhud-/

ਸਿਧਾਰਥ ਦੀ ਪਿਛਲੀਆਂ ਕਈ ਫਿਲਮਾਂ ਫਲਾਪ ਰਹੀਆਂ ਹਨ ਉੱਥੇ ਹਾਲ ਹੀ 'ਚ ਫਿਲਮ 'ਸਟੂਡੇਂਟ ਆਫ ਦ ਈਅਰ 2' ਅਦਾਕਾਰਾ ਤਾਰਾ ਸੁਤਾਰੀਆ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਹੈ।

 

Related Post