ਸੀਟ ਦੇ ਕਿਨਾਰੇ 'ਤੇ ਬੈਠਣ ਲਈ ਮਜ਼ਬੂਰ ਕਰੇਗੀ ਇਮਰਾਨ ਹਾਸ਼ਮੀ ਦੀ ਚੀਟ ਇੰਡੀਆ

By  Aaseen Khan December 12th 2018 12:57 PM

ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਸਵਾਲ ਚੁੱਕੇਗੀ ਇਮਰਾਨ ਹਾਸ਼ਮੀ ਦੀ ਇਹ ਫਿਲਮ , ਦੇਖੋ ਵੀਡੀਓ : ਬਾਲੀਵੁੱਡ ਦੇ ਵੱਡੇ ਸਟਾਰ ਇਮਰਾਨ ਹਾਸ਼ਮੀ ਦੀ ਨਵੀਂ ਫਿਲਮ 'ਚੀਟ ਇੰਡੀਆ' ਦਾ ਟਰੇਲਰ ਸਾਹਮਣੇ ਆ ਚੁੱਕਿਆ ਹੈ। ਫਿਲਮ ਦੀ ਕਹਾਣੀ ਦਰਸਾ ਰਹੀ ਹੈ ਕਿ ਭਾਰਤ 'ਚ ਕਿਸ ਤਰਾਂ ਕਾਲਜਾਂ ਅਤੇ ਯੂਨੀਵਰਸਿਟੀਜ਼ 'ਚ ਪੇਪਰਾਂ ਦਾ ਲੈਣ ਦੇਣ ਕੀਤਾ ਜਾਂਦਾ ਹੈ ਅਤੇ ਲੱਖਾਂ ਹੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ 'ਚ ਧੱਕ ਦਿੱਤਾ ਜਾਂਦਾ ਹੈ। ਫ਼ਿਲਮ 'ਚ ਲੀਡ ਰੋਲ ਦੀ ਭੂਮਿਕਾ ਇਮਰਾਨ ਹਾਸ਼ਮੀ ਅਤੇ ਸ਼੍ਰੀਆ ਧਨਵੰਥਰੇ ਨਿਭਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਤੇ ਫਿਲਮ ਦੀ ਕਹਾਣੀ ਸੌਮਿਕ ਸੇਨ ਵੱਲੋਂ ਲਿਖੀ ਗਈ ਹੈ।

https://www.youtube.com/watch?v=2B6vjua8aK4

ਫਿਲਮ 25 ਜਨਵਰੀ 2019 'ਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਕੀਤੀ ਜਾਵੇਗੀ। ਚੀਟ ਇੰਡੀਆ ਨਾਮ ਦੀ ਇਹ ਫਿਲਮ ਟੀ ਸੀਰੀਜ਼ ਦੇ ਲੇਬਲ ਨਾਲ ਮਾਰਕਿਟ 'ਚ ਲਿਆਂਦੀ ਜਾ ਰਹੀ ਹੈ। ਚੀਟ ਇੰਡੀਆ ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਸਵਾਲ ਚੁੱਕਦੀ ਨਜ਼ਰ ਆ ਰਹੀ ਹੈ ਅਤੇ ਦਰਸਾ ਰਹੀ ਹੈ ਕਿ ਕਿਸ ਤਰਾਂ ਬੱਚਿਆਂ ਦੇ ਭਵਿੱਖ ਨੂੰ ਤਾਕ 'ਤੇ ਰੱਖ ਕੇ ਕੁੱਝ ਸੌਦਾ ਬਾਜ਼ ਸੌਦਾ ਕਰ ਬੈਠਦੇ ਹਨ।

https://www.instagram.com/p/BrMX-ChBiRL/

ਹੋਰ ਪੜ੍ਹੋ : ਕਾਮੇਡੀ ਸਟਾਰ ਸੁਨੀਲ ਗ੍ਰੋਵਰ ਕਪਿਲ ਸ਼ਰਮਾ ਨੂੰ ਦੇਣਗੇ ਵੱਡੀ ਟੱਕਰ, ਦੇਖੋ ਤਸਵੀਰਾਂ

ਇਮਰਾਨ ਹਾਸ਼ਮੀ ਆਪਣੀਆਂ ਰੋਮੈਂਟਿਕ ਫ਼ਿਲਮਾਂ ਲਈ ਜਾਣੇ ਜਾਂਦੇ ਹਨ ਪਰ ਪਿੱਛਲੇ ਕੁੱਝ ਸਮੇਂ ਤੋਂ ਇਮਰਾਨ ਹਾਸ਼ਮੀ ਵੱਲੋਂ ਸਮਾਜਿਕ ਮੁੱਦਿਆਂ 'ਤੇ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ ਜਿੰਨੇ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਉਮੀਦ ਹੈ 25 ਜਨਵਰੀ ਨੂੰ ਇਸ ਫਿਲਮ ਨੂੰ ਵੀ ਲੋਕਾਂ ਵੱਲੋਂ ਬਾਕਸ ਆਫਿਸ ਦੀ ਖਿੜਕੀ 'ਤੇ ਖੂਬ ਪਿਆਰ ਦਿੱਤਾ ਜਾਵੇਗਾ।

Related Post