ਫ਼ਿਲਮ ਸੰਜੂ ਦਾ ਟ੍ਰੇਲਰ ਹੋਇਆ ਜਾਰੀ, 3 ਮਿੰਟਾਂ 'ਚ ਰਣਬੀਰ ਨੇ ਬਿਆਨ ਕਿੱਤੀ ਸੰਜੇ ਦੱਤ ਦੀ ਜ਼ਿੰਦਗੀ

By  Gourav Kochhar May 30th 2018 10:12 AM

ਰਣਬੀਰ ਕਪੂਰ ਦੀ ਫਿਲਮ 'ਸੰਜੂ Sanju ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਸੰਜੇ ਦੱਤ ਦੀ ਬਾਇਓਪਿਕ ਦੇ ਇਸ ਟਰੇਲਰ ਦਾ ਇੰਤਜ਼ਾਰ ਦਰਸ਼ਕਾਂ ਨੂੰ ਲੰਮੇ ਸਮੇਂ ਤੋਂ ਸੀ। ਖਾਸ ਤੌਰ 'ਤੇ ਫਿਲਮ ਦਾ ਟੀਜ਼ਰ ਲਾਂਚ ਹੋਣ ਤੋਂ ਬਾਅਦ ਇਹ ਦੇਖਣ ਲਈ ਸਾਰੇ ਉਤਸ਼ਾਹਿਤ ਸਨ ਕਿ ਆਖਿਰ ਸੰਜੂ ਬਾਬਾ ਦੀ ਕਹਾਣੀ ਨੂੰ ਫਿਲਮ 'ਚ ਕਿਸ ਅੰਦਾਜ਼ 'ਚ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾਂ ਫਿਲਮ 'ਚ ਰਣਬੀਰ ਕਪੂਰ ਦੇ ਹੋਣ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਸਨ ਪਰ ਜਿਵੇਂ-ਜਿਵੇਂ ਸੈੱਟ ਤੋਂ ਤਸਵੀਰਾਂ ਆਉਣ ਲੱਗੀਆਂ, ਸਾਰਿਆਂ ਨੂੰ ਯਕੀਨ ਹੋ ਗਿਆ ਕਿ ਸੰਜੇ ਦੱਤ ਦਾ ਰੋਲ ਰਣਬੀਰ ਕਪੂਰ ਤੋਂ ਬਿਹਤਰ ਹੋਰ ਕੋਈ ਨਹੀਂ ਕਰ ਸਕਦਾ।

sanju

ਰਣਬੀਰ ਇਸ ਫਿਲਮ 'ਚ ਯੰਗ ਸੰਜੂ sanju ਬਾਬਾ ਤੋਂ ਲੈ ਕੇ 58 ਸਾਲ ਦੇ ਦਮਦਾਰ ਪਰਨੈਲਿਸਟੀ ਵਾਲੇ 'ਬਾਬਾ' ਦੇ ਲੁੱਕ 'ਚ ਨਜ਼ਰ ਆਉਣਗੇ। ਰਣਬੀਰ ਤੋਂ ਇਲਾਵਾ ਫਿਲਮ 'ਚ ਪਰੇਸ਼ ਰਾਵਲ, ਵਿੱਕੀ ਕੌਸ਼ਲ, ਦਿਆ ਮਿਰਜ਼ਾ, ਸੋਨਮ ਕਪੂਰ ਤੇ ਮਨੀਸ਼ਾ ਕੋਇਰਾਲਾ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਪਰੇਸ਼ ਰਾਵਲ ਸੰਜੂ ਬਾਬਾ ਦੇ ਪਿਤਾ ਤੇ ਐਕਟਰ ਸੁਨੀਲ ਦੱਤ ਦੇ ਰੋਲ 'ਚ ਨਜ਼ਰ ਆਉਣਗੇ। ਉਥੇ ਮਨੀਸ਼ਾ ਕੋਇਰਾਲਾ ਨਰਗਿਸ ਦੱਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

sanju

ਇਹ ਫਿਲਮ Sanju 29 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਤੋਂ ਇਲਾਵਾ ਰਣਬੀਰ ਕਪੂਰ ranbir kapoor ਕੋਲ 'ਬ੍ਰਹਮਾਸਤਰ' ਤੇ 'ਸ਼ਮਸ਼ੇਰਾ' ਨਾਂ ਦੇ ਦੋ ਪ੍ਰਾਜੈਕਟ ਹਨ। 'ਬ੍ਰਹਮਾਸਤਰ' 'ਤੇ ਕੰਮ ਫਿਲਹਾਲ ਜਾਰੀ ਹੈ ਤੇ 'ਸ਼ਮਸ਼ੇਰਾ' ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ।

https://www.youtube.com/watch?v=1J76wN0TPI4

sanju

Related Post