ਅੱਤ ਲੱਗਦੇ ਨੇ ਰੇਸ਼ਮੀ ਬਾਲ ਕੁੜੇ -ਅਖਿਲ, ਰਿਲੀਜ਼ ਹੋਇਆ ਨਵਾਂ ਗੀਤ ਰੰਗ ਗੋਰਾ

By  Rajan Sharma June 29th 2018 01:33 PM

ਲਓ ਜੀ ਸੱਭ ਦੁਆਰਾ ਬੇਹੱਦ ਬੇਸਬਰੀ ਨਾਲ ਇੰਤਜਾਰ ਕਿੱਤੇ ਜਾਣ ਵਾਲਾ ਗੀਤ "ਰੰਗ ਗੋਰਾ"punjabi song ਰਿਲੀਜ਼ ਹੋ ਚੁੱਕਾ ਹੈ| ਅਖਿਲ ਦੇ ਸਾਰੇ ਫੈਨ ਹਨ ਅਤੇ ਸੱਭ ਉਸਨੂੰ ਬਹੁਤ ਪਿਆਰ ਕਰਦੇ ਨੇ| ਅਖਿਲakhil ਦੇ ਗੀਤਾਂ ਨੂੰ ਫੈਨਸ ਨੇ ਸ਼ੁਰੂ ਤੋਂ ਪਿਆਰ ਦਿੱਤਾ ਹੈ| ਗੀਤ "ਰੰਗ ਗੋਰਾ" ਦੀ ਟੀਜ਼ਰ ਵੀਡੀਓ ਤਾਂ ਪਹਿਲਾ ਹੀ ਰਿਲੀਜ਼ ਹੋ ਚੁੱਕੀ ਸੀ ਅਤੇ ਸਾਰੀਆਂ ਦੁਆਰਾ ਕਾਫੀ ਪਸੰਦ ਵੀ ਕੀਤੀ ਜਾ ਰਹੀ ਹੈ| ਉਹਨਾਂ ਨੇ ਇਸ ਬਾਰੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਦੇ ਪੇਜ ਤੇ ਦਿੱਤੀ ਸੀ| ਅਖਿਲ ਦੁਆਰਾ ਇਹ ਗੀਤ ਗਾਇਆ ਵੀ ਗਿਆ ਹੈ ਅਤੇ ਉਹਨਾਂ ਦੁਆਰਾ ਹੀ ਇਸ ਵਿੱਚ ਅਭਿਨੈ ਵੀ ਕੀਤਾ ਗਿਆ ਹੈ| ਜਿੱਥੇ ਗੀਤ ਦਾ ਮੁਸਿਕ ਬੌਬ ਦੁਆਰਾ ਦਿੱਤਾ ਗਿਆ ਹੈ ਓਥੇ ਹੀ ਇਸਦੇ ਬੋਲ ਜੱਸ ਇੰਦਰ ਵਲੋਂ ਲਿਖੇ ਗਏ ਹਨ| ਅਤੇ ਸੁਖ ਸੰਘੇੜਾ ਵਲੋਂ ਇਸਦੀ ਵੀਡੀਓ ਬਣਾਈ ਗਈ ਹੈ| ਸਪੀਡ ਰਿਕਾਰਡਸ ਦੇ ਲੇਬਲ ਥੱਲੇ ਰਿਲੀਜ਼ ਹੋਇਆ ਅਤੇ ਇਹ ਵੀਡੀਓ ਟਾਈਮਜ਼ ਮਿਊਜ਼ਿਕ ਨਾਲ ਮਿਲ ਕੇ ਬਣਾਈ ਗਈ ਹੈ |

https://www.youtube.com/watch?v=XUj49grB_qo

ਆਪਣੇ ਗੀਤ “ਖ਼ਾਬ”punjabi song ਤੋਂ ਸਰੋਤਿਆਂ ਤੇ ਦਿਲਾਂ ‘ਚ ਥਾਂ ਬਣਾਉਣ ਵਾਲੇ ਅਖਿਲ akhil ਨੇ ਆਪਣਾ ਨਵਾਂ ਗੀਤ “ਅੱਖ ਲੱਗਦੀ” ਵੈਲੇਨਟਾਈਨ ਡੇ ਯਾਨੀ ਕਿ 14 ਫਰਵਰੀ ਨੂੰ ਰਿਲੀਜ਼ ਕੀਤਾ ਸੀ| ਆਪਣੇ ਰੋਮਾੰਟਿਕ ਗੀਤਾਂ ਲਈ ਮਸ਼ਹੂਰ ਅਖਿਲ ਨੇ ਪਿਛਲੇ ਸਾਲ ਆਪਣੇ ਗੀਤ ਲਾਈਫ਼ ਨਾਲ ਇਹ ਸਾਬਿਤ ਕਰ ਦਿੱਤਾ ਸੀ ਕਿ ਉਹ ਨਾ ਸਿਰਫ ਰੋਮਾੰਟਿਕ ਬਲਕਿ ਹਰ ਤਰਾਂ ਦੇ ਗੀਤ ਗਾ ਸਕਦੇ ਨੇ |

Rang Gora From Akhil

ਇਸ ਗੀਤ ਦਾ ਮਿਊਜ਼ਿਕ ਦੇਸੀ ਰੂਟਜ ਨੇ ਦਿੱਤਾ ਸੀ , ਤੇ ਲਿਖਿਆ ਬਿੱਟੂ ਚੀਮਾ ਨੇ ਸੀ | ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਨੂੰ “ਖ਼ਾਬ”, “ਗਾਨੀ” ਤੇ “ਤੇਰੀ ਕਮੀ” ਵਰਗੇ ਹਿੱਟ ਰੋਮਾੰਟਿਕ ਗੀਤ ਦੇਣ ਵਾਲੇ ਅਖਿਲ Akhil ਦਾ ਨਵਾਂ ਗੀਤ ਯੂਟੀਊਬ ਤੇ 30 ਲੱਖ ਤੋਂ ਵੱਧ ਵਿਊਜ਼ ਹਾਸਿਲ ਕਰ ਚੁੱਕਾ ਹੈ| ਸਪੀਡ ਰਿਕਾਰਡਸ ਦੇ ਲੇਬਲ ਥੱਲੇ ਰਿਲੀਜ਼ ਹੋਇਆ ਤੇ ਟਰੂ ਮੇਕਰਸ ਵੱਲੋਂ ਨਿਰਦੇਸ਼ਿਤ ਇਹ ਵੀਡੀਓ ਟਾਈਮਜ਼ ਮਿਊਜ਼ਿਕ ਨਾਲ ਮਿਲ ਕੇ ਬਣਾਈ ਗਈ ਸੀ |

Akh lagdi Akhil

Related Post