ਗਤਕਾ ਨੂੰ ਓਲੰਪਿਕ ਐਸੋਸੀਏਸ਼ਨ ਵੱਲੋਂ ਮਿਲਿਆ ਵੱਡਾ ਮਾਣ,ਖੇਡ ਸ਼੍ਰੇਣੀ 'ਚ ਹੋਇਆ ਸ਼ਾਮਿਲ

By  Shaminder November 25th 2019 05:49 PM

ਸਿੱਖਾਂ ਦੀ ਜੰਗੀ ਕਲਾ ਗਤਕਾ ਨੂੰ ਓਲੰਪਿਕ ਐਸੋਸੀਏਸ਼ਨ ਵੱਲੋਂ ਖੇਡ ਸ਼੍ਰੇਣੀ ਸ਼ਾਮਿਲ ਕਰ ਲਿਆ ਗਿਆ ਹੈ ।ਦਿੱਲੀ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ।ਇਸ ਤੋਂ ਬਾਅਦ ਹੁਣ ਕੌਮਾਂਤਰੀ ਐਸੋਸੀਏਸ਼ਨ ਦੇ ਸਾਹਮਣੇ ਗਤਕਾ ਨੂੰ ਖੇਡ ਵਜੋਂ ਸ਼ਾਮਿਲ ਕਰਨ ਦੀ ਮੰਗ ਰੱਖੀ ਜਾਏਗੀ।

ਹੋਰ ਵੇਖੋ:ਬੀਰ ਖਾਲਸਾ ਗਤਕਾ ਗਰੁੱਪ ਨੇ ਦੁਨੀਆ ਭਰ ‘ਚ ਪੰਜਾਬੀਆਂ ਦਾ ਕੀਤਾ ਨਾਂਅ ਰੌਸ਼ਨ,ਅਮਰੀਕਾ ਗੌਟ ਟੈਲੇਂਟ ਦੇ ਤੀਜੇ ਰਾਊਂਡ ‘ਚ ਪੁੱਜੇ,ਸੁਖਸ਼ਿੰਦਰ ਛਿੰਦਾ ਨੇ ਬੀਰ ਖਾਲਸਾ ਗਰੁੱਪ ਦੇ ਹੱਕ ‘ਚ ਆਖੀ ਇਹ ਗੱਲ

gatka के लिए इमेज नतीजे

ਹੁਣ ਤਕ ਇਸ ਨੂੰ ਬਤੌਰ ਖੇਡ ਨਹੀਂ ਮੰਨਿਆ ਜਾਂਦਾ ਸੀ।ਦਿੱਲੀ ਓਲੰਪਿਕ ਐਸੋਸੀਏਸ਼ਨ ਵੱਲੋਂ ਗਤਕਾ ਨੂੰ ਬਤੌਰ ਖੇਡ ਸ਼ਾਮਲ ਕਰਨ ਪਿੱਛੋਂ ਹੁਣ ਇਸ 'ਤੇ ਕਾਰਵਾਈ ਕੀਤੀ ਜਾਏਗੀ ਤੇ ਇਸ ਬਾਬਤ ਸਰਟੀਫਿਕੇਟ ਵੀ ਦਿੱਤੇ ਜਾਣਗੇ।

img class="aligncenter" src="https://encrypted-tbn0.gstatic.com/images?q=tbn%3AANd9GcRhbBXfFhJdbmaEVqqEKxvjU_oyUKYgMa2fuyIUYsywst7X3Tat" alt="gatka के लिए इमेज नतीजे"" width="678" height="452" />

ਹਾਲਾਂਕਿ ਹਾਲੇ ਇੱਥੋਂ ਮਾਨਤਾ ਮਿਲਣ ਤੋਂ ਬਾਅਦ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲਣ 'ਚ ਫਾਇਦਾ ਹੋਏਗਾ।ਗਤਕਾ ਸਿੱਖਾਂ ਵੱਲੋਂ ਖੇਡੀ ਜਾਂਦੀ ਅਜਿਹੀ ਕਲਾ ਹੈ ਜੋ ਕਿਸੇ ਸਮੇਂ ਜੰਗ ਸਮੇਂ ਇਸਤੇਮਾਲ ਕੀਤਾ ਜਾਂਦਾ ਸੀ ।

Related Post