ਗਾਇਕ ਸ਼ਿੰਦਾ ਤੇ ਅਫਸਾਨਾ ਖ਼ਾਨ ਦੇ ਨਵੇਂ ਗਾਣੇ 'On Demand' ਦੀ ਹਰ ਪਾਸੇ ਚੜਾਈ

By  Rupinder Kaler September 25th 2019 02:20 PM

ਗਾਇਕ ਜੋੜੀ ਸ਼ਿੰਦਾ ਤੇ ਅਫਸਾਨਾ ਖ਼ਾਨ ਦੇ ਨਵੇਂ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਚੰਗਾ ਪਿਆਰ ਮਿਲ ਰਿਹਾ ਹੈ । 'On Demand' ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਦਿਖਾਇਆ ਜਾ ਰਿਹਾ ਹੈ । ਯੂ-ਟਿਊਬ ਤੇ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਪੇਂਡੂ 13 ਯਾਰ ਨੇ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਕ ਸ਼ਾਨ ਨੇ ਤਿਆਰ ਕੀਤਾ ਹੈ । ਗਾਣੇ ਵਿੱਚ ਫੀਮੇਲ ਆਰਟਿਸਟ ਦੇ ਤੌਰ ਤੇ ਪ੍ਰਭਜੋਤ ਗਰੇਵਾਲ ਨੂੰ ਫੀਚਰ ਕੀਤਾ ਗਿਆ ਹੈ । ਗਾਣੇ ਦਾ ਪੂਰਾ ਪ੍ਰੋਜੈਕਟ ਸੌਰਵ ਸਹੋਤਾ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਿੰਦਾ ਨੇ ਕਈ ਹਿੱਟ ਗਾਣੇ ਦਿੱਤੇ ਹਨ । ਅਫਸਾਨਾ ਖ਼ਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬ ਦੀ ਬੁਲੰਦ ਆਵਾਜ਼ ਹੈ । ਅਫਸਾਨਾ ਜਿਸ ਗਾਣੇ ਨੂੰ ਵੀ ਆਪਣੀ ਆਵਾਜ਼ ਦੇ ਦੇਵੇ ਉਹ ਹਿੱਟ ਹੋ ਜਾਂਦਾ ਹੈ ।

Related Post