ਮਾਡਲ ਤੋਂ ਅਦਾਕਾਰਾ ਤੇ ਅਦਾਕਾਰਾ ਤੋਂ ਮੰਤਰੀ ਬਣੀ ਸਮ੍ਰਿਤੀ ਇਰਾਨੀ ਨੇ ਇਸ ਪੰਜਾਬੀ ਗਾਣੇ ਤੋਂ ਆਪਣੇ ਕਰੀਅਰ ਦੀ ਕੀਤੀ ਸੀ ਸ਼ੁਰੂਆਤ

By  Rupinder Kaler March 23rd 2020 11:16 AM

ਮਾਡਲ ਤੋਂ ਅਦਾਕਾਰਾ ਤੇ ਅਦਾਕਾਰਾ ਤੋਂ ਮੰਤਰੀ ਬਣੀ ਸਮ੍ਰਿਤੀ ਇਰਾਨੀ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ । ਸਿਆਸਤ ਵਿੱਚ ਆਉਣ ਤੋਂ ਬਾਅਦ ਭਾਵੇਂ ਸਮ੍ਰਿਤੀ ਇਰਾਨੀ ਨੇ ਅਦਾਕਾਰੀ ਨੂੰ ਅਲਵਿਦਾ ਕਹਿ ਦਿੱਤਾ ਹੋਵੇ ਪਰ ਉਹਨਾਂ ਦੀ ਅਦਾਕਾਰੀ ਦੀ ਲੋਕ ਅੱਜ ਵੀ ਤਾਰੀਫ ਕਰਦੇ ਹਨ । ਸਮ੍ਰਿਤੀ ਇਰਾਨੀ ਦਾ ਜਨਮ 23 ਮਾਰਚ 1976 ਨੂੰ ਦਿੱਲੀ ਵਿੱਚ ਹੋਇਆ ਸੀ ।

ਸਮ੍ਰਿਤੀ ਆਪਣੀਆਂ ਤਿੰਨ ਭੈਣਾਂ ਵਿੱਚੋਂ ਸਭ ਤੋਂ ਵੱਡੀ ਹੈ । ਸਮ੍ਰਿਤੀ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ, ਇਸ ਤੋਂ ਬਾਅਦ ਉਹਨਾਂ ਨੇ ਦਿੱਲੀ ਯੂਨੀਵਰਸਿਟੀ ‘ਚ ਦਾਖਲਾ ਲਿਆ । ਸਮ੍ਰਿਤੀ ਇਰਾਨੀ ਨੇ ਮਿਸ ਇੰਡੀਆ ਦੇ ਮੁਕਾਬਲੇ ਵਿੱਚ ਵੀ ਹਿੱਸਾ ਲਿਆ । 1998 ਵਿੱਚ ਸਮ੍ਰਿਤੀ ਨੇ ਮਿਸ ਇੰਡੀਆ ਪੇਜੇਂਟ ਫਾਈਨਲਿਸਟ ਵਿੱਚ ਆਪਣੀ ਜਗ੍ਹਾ ਬਣਾਈ । ਇਸੇ ਸਾਲ ਉਹ ਮੀਕਾ ਦੀ ਐਲਬਮ ‘ਸਾਵਨ ਮੇਂ ਲਗ ਗਈ ਆਗ’ ਦੇ ਗਾਣੇ ‘ਬੋਲੀਆਂ’ ਵਿੱਚ ਪ੍ਰਫਾਰਮੈਂਸ ਦਿੰਦੇ ਹੋਏ ਦਿਖਾਈ ਦਿੱਤੇ ।

https://www.youtube.com/watch?v=nUEcxYRM0qA

 

ਖ਼ਾਸ ਗੱਲ ਇਹ ਹੈ ਕਿ ਸਮ੍ਰਿਤੀ ਇੱਕ ਰੈਸਟੋਰੇਂਟ ਵਿੱਚ ਬਤੌਰ ਵੇਟਰ ਵੀ ਕੰਮ ਕਰਦੀ ਰਹੀ । ਸਾਲ 2000 ਵਿੱਚ ਸਮ੍ਰਿਤੀ ਨੇ ਸੀਰੀਅਲ ‘ਆਤਿਸ਼’ ਤੇ ‘ਹਮ ਹੈਂ ਕੱਲ੍ਹ ਆਜ ਔਰ ਕੱਲ੍ਹ’ ਨਾਲ ਛੋਟੇ ਪਰਦੇ ’ਤੇ ਐਂਟਰੀ ਕੀਤੀ ਸੀ । ਪਰ ਉਹਨਾਂ ਨੂੰ ਪਹਿਚਾਣ ਮਿਲੀ ‘ਕਿਉਂਕਿ ਸਾਸ ਵੀ ਕਬੀ ਬਹੂ ਥੀ’ ਨਾਲ। 2001 ਵਿੱਚ ਸਮ੍ਰਿਤੀ ਨੇ ਪਾਰਸੀ ਜੁਬਿਨ ਇਰਾਨੀ ਨਾਲ ਵਿਆਹ ਕਰਵਾ ਲਿਆ ।

ਜੁਬਿਨ ਦੀ ਪਹਿਲੀ ਪਤਨੀ ਦਾ ਨਾਂਅ ਮੋਨਾ ਸੀ । ਮੋਨਾ ਤੇ ਸਮ੍ਰਿਤੀ ਪਹਿਲਾਂ ਤੋਂ ਹੀ ਦੋਸਤ ਸਨ । ਜੁਬਿਨ ਤੇ ਮੋਨਾ ਦੇ ਵੱਖ ਹੋਣ ਤੋਂ ਬਾਅਦ ਸਮ੍ਰਿਤੀ ਨੇ ਜੁਬਿਨ ਨਾਲ ਵਿਆਹ ਕਰ ਲਿਆ । ਸਮ੍ਰਿਤੀ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਇਸ ਤੋਂ ਇਲਾਵਾ ਇੱਕ ਮਤਰੇਈ ਬੇਟੀ ਵੀ ਹੈ । ਸਾਲ 2003 ਵਿੱਚ ਸਮ੍ਰਿਤੀ ਭਾਜਪਾ ਨਾਲ ਜੁੜੀ ਤੇ ਉਹਨਾਂ ਨੇ ਅਦਾਕਾਰੀ ਨੂੰ ਅਲਵਿਦਾ ਕਹਿ ਦਿੱਤਾ ।

https://www.instagram.com/p/B23iQobnJ3P/

https://www.instagram.com/p/B4Ifp8NHpSC/

https://www.instagram.com/p/B872KPkn8vr/

Related Post