ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹੇ ਅਨੂਪ ਜਲੋਟਾ ਤੇ ਜਸਲੀਨ ਮੁੜ ਤੋਂ ਇੱਕਠੇ ਆਉਣਗੇ ਨਜ਼ਰ, ਸਾਹਮਣੇ ਆਵੇਗੀ ਰਿਸ਼ਤੇ ਦੀ ਸਚਾਈ!

By  Shaminder October 16th 2019 05:27 PM

ਬਿੱਗ ਬੌਸ ਸੀਜ਼ਨ 'ਚ ਆਪਣੇ ਰਿਸ਼ਤੇ ਕਾਰਨ ਚਰਚਾ 'ਚ ਆਏ ਜਸਲੀਨ ਮਠਾਰੂ ਅਤੇ ਅਨੂਪ ਜਲੋਟਾ ਮੁੜ ਤੋਂ ਇੱਕਠੇ ਨਜ਼ਰ ਆਉਣਗੇ । ਜੀ ਹਾਂ ਬਿੱਗ ਬੌਸ 'ਚ ਚਰਚਾ ਖੱਟਣ ਵਾਲੀ ਇਹ ਜੋੜੀ ਹੁਣ ਇੱਕ ਫ਼ਿਲਮ 'ਚ ਨਜ਼ਰ ਆਏਗੀ ।ਫ਼ਿਲਮ ਦਾ ਨਾਂਅ ਹੋਵੇਗਾ 'ਵੋ ਮੇਰੀ ਸਟੂਡੈਂਟ' ਅਤੇ ਇਸ ਫ਼ਿਲਮ ਦੇ ਡਾਇਰੈਕਟਰ ਹੋਣਗੇ ਜਸਲੀਨ ਦੇ ਪਿਤਾ ਕੇਸਰ ਮਠਾਰੂ।

ਹੋਰ ਵੇਖੋ:ਅਨੂਪ ਜਲੋਟਾ ਦੀ ਮਾਂ ਦੀ ਪ੍ਰਾਰਥਨਾ ਸਭਾ ,ਪਿਛਲੇ ਦਿਨੀਂ ਹੋਇਆ ਸੀ ਦਿਹਾਂਤ,ਜਸਲੀਨ ਮਠਾਰੂ ਵੀ ਆਈ ਨਜ਼ਰ

https://www.instagram.com/p/B3B7eClg8lE/

ਇੱਕ ਅਖਬਾਰ ਨਾਲ ਗੱਲਬਾਤ ਦੌਰਾਨ ਅਨੂਪ ਜਲੋਟਾ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਇੱਕ ਧਮਾਕਾ ਕੀਤਾ ਸੀ ਅਤੇ ਇਸ ਸਾਲ ਫਿਰ ਇੱਕ ਧਮਾਕਾ ਦੀਵਾਲੀ ਤੋਂ ਪਹਿਲਾਂ ਹੋਵੇਗਾ।ਲੋਕਾਂ ਦੇ ਦਿਮਾਗ 'ਚ ਮੇਰੇ ਅਤੇ ਜਸਲੀਨ ਦੇ ਰਿਸ਼ਤੇ ਨੂੰ ਲੈ ਕੇ ਜੋ ਗਲਤ ਫਹਿਮੀਆਂ ਹਨ ਉਹ ਵੀ ਕਲੀਅਰ ਹੋ ਜਾਣਗੀਆਂ ।

https://www.instagram.com/p/B0fqQCTADnx/

ਦੱਸ ਦਈਏ ਕਿ ਅਨੂਪ ਤੇ ਜਸਲੀਨ ਬਿੱਗ ਬੌਸ ਦੀ ਸਭ ਤੋਂ ਅਜੀਬ  ਜੋੜੀ ਰਹੀ ਸੀ। ਸ਼ੋਅ 'ਚ ਦੋਵਾਂ ਨੇ ਇਕ ਕਪਲ ਦੇ ਰੂਪ 'ਚ ਐਂਟਰੀ ਲਈ ਸੀ ਤੇ ਘਰ ਦੇ ਅੰਦਰ ਦੋਵਾਂ ਵਿਚਕਾਰ ਕਾਫ਼ੀ ਪਿਆਰ ਦੇਖਿਆ ਗਿਆ ਸੀ।

https://www.instagram.com/p/B0TULBCgjgD/

ਪਰ ਸ਼ੋਅ ਤੋਂ ਬਾਹਰ ਆਉਂਦਿਆਂ ਦੀ ਦੋਵਾਂ ਨੇ ਆਪਣੀ ਰਿਲੇਸ਼ਨਸ਼ਿਪ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਨੂਪ ਤੇ ਜਸਲੀਨ ਨੇ ਦੋਵਾਂ ਦਾ ਇਕ ਦੂਸਰੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਦੱਸਿਆ।

Related Post