ਦੀਪ ਸਿੱਧੂ ਦੇ ਦਿਹਾਂਤ ਨੂੰ ਇੱਕ ਸਾਲ ਹੋਇਆ ਪੂਰਾ, ਰੀਨਾ ਰਾਏ ਨੇ ਦੀਪ ਦੇ ਨਾਲ ਤਸਵੀਰ ਸਾਂਝੀ ਕਰ ਕੀਤਾ ਯਾਦ, ਹਾਦਸੇ ਵਾਲੀ ਥਾਂ ‘ਤੇ ਨੌਜਵਾਨਾਂ ਨੇ ਕਰਵਾਇਆ ਪਾਠ

By  Shaminder February 15th 2023 03:23 PM -- Updated: February 15th 2023 03:31 PM

ਦੀਪ ਸਿੱਧੂ (Deep Sidhu) ਦੇ ਦਿਹਾਂਤ ਨੂੰ ਅੱਜ ਇੱਕ ਸਾਲ ਪੂਰਾ (Death Anniversary) ਹੋ ਗਿਆ ਹੈ । ਇਸ ਮੌਕੇ ‘ਤੇ ਉਸ ਦੀ ਖ਼ਾਸ ਦੋਸਤ ਰੀਨਾ ਰਾਏ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੀਪ ਸਿੱਧੂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹ ਭਾਵੁਕ ਵੀ ਹੋਈ ਅਤੇ ਉਸ ਨੇ ਕੈਪਸ਼ਨ ‘ਚ ਲਿਖਿਆ ‘ਇੱਕ ਸਾਲ, ਮੈਂ ਤੁਹਾਨੂੰ ਬਹੁਤ ਮਿਸ ਕਰ ਰਹੀ ਹਾਂ।

deep-sidhu-reena-rai,' Image Source : Instagram

ਹੋਰ ਪੜ੍ਹੋ : ਸਾਬਕਾ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਇਸ ਕੁੜੀ ਨੂੰ ਡੇਟ ਕਰ ਰਹੇ ਹਨ ਰਾਜ ਬੱਬਰ ਦੇ ਪੁੱਤਰ ਪ੍ਰਤੀਕ ਬੱਬਰ

ਕੁਝ ਦਿਨ ਪਹਿਲਾਂ ਵੀ ਰੀਨਾ ਰਾਏ ਨੇ ਵੀਡੀਓ ਕੀਤਾ ਸੀ ਸਾਂਝਾ

ਰੀਨਾ ਰਾਏ ਨੇ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਇਸ ਵੀਡੀਓ ‘ਚ ਉਸ ਨੇ ਬੀਤੇ ਸਾਲ ਹਾਦਸੇ ਵਾਲੇ ਦਿਨ ਦਾ ਹਾਲ ਬਿਆਨ ਕੀਤਾ ਸੀ । ਉਸ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਦੀਪ ਸਿੱਧੂ ਨੇ ਪਹਿਲਾਂ ਮੁੰਬਈ ਜਾਣ ਦਾ ਪ੍ਰੋਗਰਾਮ ਬਣਾਇਆ ਸੀ । ਪਰ ਅਚਾਨਕ ਉਸ ਨੇ ਆਪਣਾ ਪਲਾਨ ਬਦਲ ਲਿਆ ਅਤੇ ਆਪਣੀ ਗੱਡੀ ਨੂੰ ਪੰਜਾਬ ਵਾਲੇ ਰਾਹ ‘ਤੇ ਪਾ ਲਿਆ ਸੀ ।

ਹੋਰ ਪੜ੍ਹੋ : ਧਰਮਿੰਦਰ ਦੀ ਇਹ ਨਵੀਂ ਲੁੱਕ ਵੇਖ ਪ੍ਰਸ਼ੰਸਕ ਹੋਏ ਹੈਰਾਨ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਧਰਮਿੰਦਰ ਦੀ ਨਵੀਂ ਲੁੱਕ

ਕੁਝ ਖਾਣ ਪੀਣ ਤੋਂ ਬਾਅਦ ਰੀਨਾ ਰਾਏ ਤਾਂ ਸੌਂ ਗਈ ਸੀ, ਪਰ ਦੀਪ ਡਰਾਈਵ ਕਰਦਾ ਰਿਹਾ ਅਤੇ ਉਸ ਦੀ ਨੀਂਦ ਉਦੋਂ ਖੁੱਲ੍ਹੀ ਸੀ ਜਦੋਂ ਗੱਡੀ ਦਾ ਅਚਾਨਕ ਐਕਸੀਡੈਂਟ ਹੋ ਗਿਆ ।

Deep-Sidhu-And-Reena-Rai-min,, image Source :Instagram

ਦੀਪ ਸਿੱਧੂ ਨੇ ਫ਼ਿਲਮਾਂ ‘ਚ ਵੀ ਕੀਤਾ ਕੰਮ

ਦੀਪ ਸਿੱਧੂ ਹਾਲਾਂਕਿ ਪੇਸ਼ੇ ਤੋਂ ਵਕੀਲ ਸਨ, ਪਰ ਉਨ੍ਹਾਂ ਨੂੰ ਅਦਾਕਾਰੀ ਦਾ ਵੀ ਸ਼ੌਂਕ ਸੀ ਅਤੇ ੳੇੁਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਉਨ੍ਹਾਂ ਨੇ ਫ਼ਿਲਮ ‘ਰਮਤਾ ਜੋਗੀ’, ‘ਰੰਗ ਪੰਜਾਬ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਪਰ ਉਨ੍ਹਾਂ ਨੂੰ ਪਛਾਣ ਮਿਲੀ ਸੀ ਫ਼ਿਲਮ ‘ਜ਼ੋਰਾ ਦਸ ਨੰਬਰੀਆ’ ਦੇ ਨਾਲ । ਇਸ ਫ਼ਿਲਮ ‘ਚ ਦੀਪ ਸਿੱਧੂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।

 

View this post on Instagram

 

A post shared by Reena Rai (@thisisreenarai)

Related Post