ਵੈੱਬ ਸੀਰੀਜ਼ ‘ਸਕੂਲ ਆਫ਼ ਲਾਈਜ਼’ ਬੋਰਡਿੰਗ ਸਕੂਲ ‘ਚ ਰਹਿਣ ਵਾਲੇ ਬੱਚਿਆਂ ਦੇ ਜ਼ਰੀਏ ਕਰ ਰਹੀ ਕਈ ਸਵਾਲ ਖੜ੍ਹੇ

ਵੈੱਬ ਸੀਰੀਜ਼ ਦਰਸ਼ਕਾਂ ਦੇ ਮਨੋਰੰਜਨ ਦਾ ਬਹੁਤ ਵਧੀਆ ਸਰੋਤ ਬਣੀਆਂ ਹੋਈਆਂ ਹਨ । ਇਹ ਵੈੱਬ ਸੀਰੀਜ਼ ਕਾਫੀ ਚਰਚਾ ‘ਚ ਹਨ । ਕਿਉਂਕਿ ਦਰਸ਼ਕਾਂ ਨੂੰ ਨਵੀਂ ਤਰ੍ਹਾਂ ਦਾ ਕੰਟੈਂਟ ਵੇਖਣ ਨੂੰ ਮਿਲ ਰਿਹਾ ਹੈ । ਸਕੂਲ ਕਿਸੇ ਵੀ ਬੱਚੇ ਦੀ ਜ਼ਿੰਦਗੀ ‘ਚ ਅਹਿਮ ਪੜ੍ਹਾਅ ਹੁੰਦਾ ਹੈ ।

By  Shaminder June 3rd 2023 02:45 PM

ਵੈੱਬ ਸੀਰੀਜ਼ (Web series) ਦਰਸ਼ਕਾਂ ਦੇ ਮਨੋਰੰਜਨ ਦਾ ਬਹੁਤ ਵਧੀਆ ਸਰੋਤ ਬਣੀਆਂ ਹੋਈਆਂ ਹਨ । ਇਹ ਵੈੱਬ ਸੀਰੀਜ਼ ਕਾਫੀ ਚਰਚਾ ‘ਚ ਹਨ । ਕਿਉਂਕਿ ਦਰਸ਼ਕਾਂ ਨੂੰ ਨਵੀਂ ਤਰ੍ਹਾਂ ਦਾ ਕੰਟੈਂਟ ਵੇਖਣ ਨੂੰ ਮਿਲ ਰਿਹਾ ਹੈ । ਸਕੂਲ ਕਿਸੇ ਵੀ ਬੱਚੇ ਦੀ ਜ਼ਿੰਦਗੀ ‘ਚ ਅਹਿਮ ਪੜ੍ਹਾਅ ਹੁੰਦਾ ਹੈ । ਇੱਥੋਂ ਹੀ ਬੱਚਾ ਜੀਵਨ ਜਾਚ ਸਿੱਖਦਾ ਹੈ । ਪਰ ਕਈ ਵਾਰ ਸਕੂਲ ‘ਚ ਬੱਚੇ ਦੇ ਨਾਲ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਕਿ ਉਸ ਦੀ ਜ਼ਿੰਦਗੀ ‘ਤੇ ਕਈ ਚੰਗੇ ਅਤੇ ਮਾੜੇ ਪ੍ਰਭਾਵ ਛੱਡ ਜਾਂਦਾ ਹੈ ।


ਹੋਰ ਪੜ੍ਹੋ : ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਧੀ ਸ਼ਵੇਤਾ ਨੇ ਪੁਰਾਣੀ ਤਸਵੀਰ ਸਾਂਝੀ ਕਰਕੇ ਦਿੱਤੀ ਮਾਪਿਆਂ ਨੂੰ ਖ਼ਾਸ ਮੌਕੇ ‘ਤੇ ਵਧਾਈ

ਜਿਸ ਦਾ ਅਸਰ ਕਈ ਵਾਰ ਸਾਰੀ ਉਮਰ ਬੱਚੇ ਦੇ ਜ਼ਹਿਨ ‘ਤੇ ਰਹਿੰਦਾ ਹੈ । ਮਾਪਿਆਂ ਤੋਂ ਦੂਰੀ ਬੱਚੇ ਨੂੰ ਭਾਵਨਾਤਮਕ ਤੌਰ ‘ਤੇ ਕਮਜ਼ੋਰ ਜਾਂ ਮਜ਼ਬੂਤ ਬਣਾਉਂਦੀ ਹੈ । ਅਜਿਹੇ ਹੀ ਬਹੁਤ ਸਾਰੇ ਸਵਾਲਾਂ ਨੂੰ ਲੈ ਕੇ ਵੈੱਬ ਸੀਰੀਜ਼ 'ਸਕੂਲ ਆਫ਼ ਲਾਈਜ਼' (School Of Lies) ਬਣਾਈ ਗਈ ਹੈ । 

ਸਕੂਲ ਆਫ਼ ਲਾਈਜ਼ ਦੀ ਕਹਾਣੀ 

ਇਸ ਵੈੱਬ ਸੀਰੀਜ਼ ਦਾ ਪਿਛੋਕੜ ਪਹਾੜਾਂ ਦੀ ਗੋਦ ‘ਚ ਵੱਸੇ ਕਾਲਪਨਿਕ ਕਸਬਾ ਡਾਲਟਨ ਹੈ । ਜਿੱਥੇ ਇੱਕ ਬੋਰਡਿੰਗ ਸਕੂਲ ‘ਚ ਬਾਰਾਂ ਸਾਲ ਦਾ ਬੱਚਾ ਪੜ੍ਹਨ ਦੇ ਲਈ ਆਉਂਦਾ ਹੈ, ਪਰ ਉਹ ਅਚਾਨਕ ਗਾਇਬ ਹੋ ਜਾਂਦਾ ਹੈ। ਜਦੋਂ ਬੱਚਾ ਸਕੂਲ ‘ਚ ਸਾਰੀਆਂ ਥਾਵਾਂ ‘ਤੇ ਲੱਭਣ ‘ਤੇ ਵੀ ਨਹੀਂ ਮਿਲਦਾ ਤਾਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ । ਬੱਚੇ ਦੀ ਖੋਜ ਦੇ ਨਾਲ ਹੀ ਇਸ ਦੀ ਕਹਾਣੀ ਅੱਗੇ ਵੱਧਦੀ ਹੈ ।


ਅੱਠ ਐਪੀਸੋਡ ਦੀ ਇਸ ਸੀਰੀਜ਼ ‘ਚ ਦਿਖਾਇਆ ਗਿਆ ਹੈ ਕਿ ਅੱਜ ਦੇ ਜ਼ਮਾਨੇ ‘ਚ ਹਰ ਕੋਈ ਕਿਸੇ ਨਾ ਕਿਸੇ ਸਮੱਸਿਆ ਦੇ ਨਾਲ ਘਿਰਿਆ ਹੋਇਆ ਹੈ । ਸ਼ੋਅ ਦੇ ਅਖੀਰ ‘ਚ ਕੌੜੀ ਹਕੀਕਤ ਨੂੰ ਉਜਾਗਰ ਕੀਤਾ ਜਾਂਦਾ ਹੈ ਜੋ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੰਦੀ ਹੈ । ਨਿਮਰਤ ਕੌਰ ਨੇ ਵੈੱਬ ਸੀਰੀਜ਼ ‘ਚ ਕਰੀਅਰ ਕਾਊਂਸਲਰ ਦੀ ਭੂਮਿਕਾ ਨਿਭਾਈ ਹੈ ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ ।ਆਮਿਰ ਬਸ਼ੀਰ ਨੇ ਸ਼ੋਅ ਦੇ ਮਿਜਾਜ਼ ਅਤੇ ਸਸਪੈਂਸ ਨੂੰ ਬਰਕਰਾਰ ਰੱਖਿਆ ਹੈ । 







  










Related Post