Advertisment

ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਧੀ ਸ਼ਵੇਤਾ ਨੇ ਪੁਰਾਣੀ ਤਸਵੀਰ ਸਾਂਝੀ ਕਰਕੇ ਦਿੱਤੀ ਮਾਪਿਆਂ ਨੂੰ ਖ਼ਾਸ ਮੌਕੇ ‘ਤੇ ਵਧਾਈ

ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਅਦਾਕਾਰ ਦੀ ਧੀ ਸ਼ਵੇਤਾ ਬੱਚਨ ਨੇ ਆਪਣੇ ਮਾਪਿਆਂ ਨੂੰ ਇਸ ਖ਼ਾਸ ਮੌਕੇ ‘ਤੇ ਵਧਾਈ ਦਿੰਦੇ ਹੋਏ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ।

author-image
By Shaminder
New Update
ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਧੀ ਸ਼ਵੇਤਾ ਨੇ ਪੁਰਾਣੀ ਤਸਵੀਰ ਸਾਂਝੀ ਕਰਕੇ ਦਿੱਤੀ ਮਾਪਿਆਂ ਨੂੰ ਖ਼ਾਸ ਮੌਕੇ ‘ਤੇ ਵਧਾਈ
Advertisment

ਅਮਿਤਾਭ ਬੱਚਨ (Amitabh Bachchan) ਅਤੇ ਜਯਾ ਬੱਚਨ (Jaya Bachchan)  ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਅਦਾਕਾਰ ਦੀ ਧੀ ਸ਼ਵੇਤਾ ਬੱਚਨ ਨੇ ਆਪਣੇ ਮਾਪਿਆਂ ਨੂੰ ਇਸ ਖ਼ਾਸ ਮੌਕੇ ‘ਤੇ ਵਧਾਈ ਦਿੰਦੇ ਹੋਏ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਜਯਾ ਅਤੇ ਅਮਿਤਾਭ ਇੱਕ ਦੂਜੇ ਦੇ ਵੱਲ ਵੇਖ ਰਹੇ ਹਨ । ਸ਼ਵੇਤਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ ।

Advertisment


ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਮਨਾਇਆ ਪਤੀ ਦਾ ਜਨਮਦਿਨ, ਪਰਿਵਾਰ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ

ਜਿਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਮਾਪਿਆਂ ਦੇ ਲਈ ਆਪਣੇ ਪਿਆਰ ਨੂੰ ਦਰਸਾਇਆ ਹੈ ਅਤੇ ਵਿਆਹੁਤਾ ਜ਼ਿੰਦਗੀ ਦੇ 50 ਸਾਲ ਪੂਰੇ ਹੋਣ ਦੇ ਲਈ ਵਧਾਈ ਦਿੱਤੀ ਹੈ ।

Advertisment


3 ਜੂਨ 1973 ਨੂੰ ਵਿਆਹ ਦੇ ਬੰਧਨ ‘ਚ ਬੱਝੇ ਸੀ ਬਿੱਗ ਬੀ 

ਅਮਿਤਾਭ ਅਤੇ ਜਯਾ ਬੱਚਨ ਸਾਲ 1973 ‘ਚ ਅੱਜ ਦੇ ਦਿਨ ਯਾਨੀ ਕਿ ਤਿੰਨ ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ । ਦੋਵੇਂ ਜਣੇ ਫ਼ਿਲਮ ‘ਗੁੱਡੀ’ ਦੇ ਸ਼ੂਟ ਦੌਰਾਨ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ ਜਣੇ ਫ਼ਿਲਮ ‘ਬੰਸੀ ਬਿਰਜੂ’ ‘ਚ ਬਤੌਰ ਹੀਰੋ ਹੀਰੋਇਨ ਨਜ਼ਰ ਆਏ ਸਨ ।

Advertisment


ਪਰ ਇਹ ਫ਼ਿਲਮ ਦੋਵਾਂ ਦੀ ਮੁਲਾਕਾਤ ਦਾ ਜ਼ਰੀਆ ਜ਼ਰੂਰ ਬਣੀ ਪਰ ਫ਼ਿਲਮ ‘ਗੁੱਡੀ’ ਦੋਵਾਂ ਨੂੰ ਨਜ਼ਦੀਕ ਲਿਆਉਣ ਦਾ ਜ਼ਰੀਆ ਬਣੀ ਸੀ । ਜਿਸ ਤੋਂ ਬਾਅਦ ਦੋਵਾਂ ਦੀਆਂ ਅੱਖਾਂ ਚਾਰ ਹੋ ਗਈਆਂ ਸਨ । ਪਰ ਫ਼ਿਲਮ ‘ਜੰਜੀਰ’ ਨੇ ਦੋਵਾਂ ਨੂੰ ਹਮੇਸ਼ਾ ਦੇ ਲਈ ਵਿਆਹ ਦੇ ਬੰਧਨ ‘ਚ ਬੰਨ ਦਿੱਤਾ । ਦੋਵੇਂ ਇੱਕ ਧੀ ਅਤੇ ਇੱਕ ਪੁੱਤਰ ਦੇ ਮਾਪੇ ਹਨ ਅਤੇ ਪੋਤੀ ਦੋਹਤਿਆਂ ਦੇ ਨਾਨਾ ਨਾਨੀ ਬਣ ਚੁੱਕੇ ਹਨ । 


Advertisment




Advertisment



  

Advertisment




Advertisment







Advertisment

Stay updated with the latest news headlines.

Follow us:
Advertisment
Advertisment
Latest Stories
Advertisment