ਸ਼ੈਰੀ ਮਾਨ ਦੇ ਨਵੇਂ ਗਾਣੇ ‘ਪੀਯੂ ਦੀਆਂ ਯਾਰੀਆਂ’ ਨੂੰ ਸੁਣ ਕੇ ਹਰ ਇੱਕ ਨੂੰ ਆ ਜਾਂਦੀ ਹੈ ਆਪਣੇ ਕਾਲਜ ਦੇ ਦਿਨਾਂ ਦੀ ਯਾਦ

By  Rupinder Kaler November 22nd 2019 11:02 AM -- Updated: November 22nd 2019 11:06 AM

ਗਾਇਕ ਸ਼ੈਰੀ ਮਾਨ ਦਾ ਨਵਾਂ ਗਾਣਾ ‘ਪੀਯੂ ਦੀਆਂ ਯਾਰੀਆਂ’ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਸੁਣਕੇ ਹਰ ਇੱਕ ਨੂੰ ਆਪਣੇ ਕਾਲਜ ਤੇ ਯੂਨੀਵਰਸਿਟੀ ਦੇ ਉਹ ਦਿਨ ਯਾਦ ਆ ਜਾਂਦੇ ਹਨ ਜਦੋਂ ਯਾਰ ਦੋਸਤ ਹੀ ਸਭ ਕੁਝ ਹੁੰਦੇ ਸਨ ।ਗੀਤ ਦੀ ਗੱਲ ਕੀਤੀ ਜਾਵੇ ਤਾਂ ਸ਼ੈਰੀ ਦੇ ਇਸ ਗਾਣੇ ਦੇ ਬੋਲ ਜੱਸੀ ਲੋਖਾ ਨੇ ਲਿਖੇ ਹਨ ਤੇ ਗਾਣੇ ਨੂੰ ਗਿਫਟਰੂਲਰ ਨੇ ਆਪਣੇ ਸੰਗੀਤ ਨਾਲ ਸਜਾਇਆ ਹੈ ।

https://www.instagram.com/p/B5J5_iAnrKj/

ਵੀਡੀਓ ਬੁਰਜ ਸ਼ਾਹ ਗਰੁੱਪ ਨੇ ਬਣਾਇਆ ਹੈ । ਸ਼ੈਰੀ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਾਇਕ ਸ਼ੈਰੀ ਮਾਨ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ‘ਯਾਰ ਅਣਮੁੱਲੇ’ ਗਾਣੇ ਨਾਲ ਹੀ ਪਹਿਚਾਣ ਬਣੀ ਸੀ ।

ਉਹਨਾਂ ਦਾ ਇਹ ਗਾਣਾ ਸੁਪਰਹਿੱਟ ਰਿਹਾ ਹੈ ।ਹੁਣ ‘ਪੀਯੂ ਦੀਆਂ ਯਾਰੀਆਂ’ ਗਾਣਾ ਰਿਲੀਜ਼ ਕਰਕੇ ਸ਼ੈਰੀ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਦੱਸ ਦਿੱਤਾ ਹੈ ਕਿ ਉਹਨਾਂ ਦੇ ਦਿਲ ਵਿੱਚ ਉਹਨਾਂ ਦੇ ਦੋਸਤਾਂ ਲਈ ਕੀ ਥਾਂ ਹੈ ।

Related Post