ਗੈਰੀ ਸੰਧੂ ਆਪਣੇ ਨਵੇਂ ਗੀਤ ‘ਪੱਬ ਹੌਲੀ’ ਦੇ ਨਾਲ ਹੋਏ ਹਾਜ਼ਰ

By  Shaminder April 7th 2020 11:25 AM

ਗੈਰੀ ਸੰਧੂ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਨੇ । ਇਸ ਗੀਤ ਨੂੰ ‘ਪੱਬ ਹੌਲੀ’ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ੳੇੁਨ੍ਹਾਂ ਦਾ ਸਾਥ ਦਿੱਤਾ ਹੈ ਪਵ ਧਾਰੀਆ ਨੇ । ਗੀਤ ਦੇ ਬੋਲ ਪਵ ਧਾਰੀਆ ‘ਤੇ ਅਮਰ ਸੰਧੂ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਖੁਦ ਪਵ ਧਾਰੀਆ ਨੇ । ਇਹ ਇੱਕ ਪਾਰਟੀ ਸੌਂਗ ਹੈ ਜਿਸ ‘ਚ ਵਿਆਹ ਦੇ ਜਸ਼ਨ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕੁਝ ਅੜਬ ਬੰਦੇ ਵਿਆਹ ਦੇ ਰੰਗ ‘ਚ ਆਪਣੀਆਂ ਆਦਤਾਂ ਤੋਂ ਮਜਬੂਰ ਹੋ ਕੇ ਭੰਗ ਪਾਉਣ ਦੀ ਕੋਸ਼ਿਸ਼ ਕਰਦੇ ਹਨ ।

ਹੋਰ ਵੇਖੋ:ਗੈਰੀ ਸੰਧੂ ਦੀਆਂ ਮੱਝ ਨਾਲ ਕਲੋਲਾਂ, ਤੁਸੀਂ ਵੀ ਵੀਡੀਓ ਵੇਖ ਹੱਸ-ਹੱਸ ਹੋ ਜਾਓਗੇ ਦੂਹਰੇ

https://www.instagram.com/p/B-pN9hYjsnz/

ਇਸ ਦੇ ਨਾਲ ਵਿਦੇਸ਼ਾਂ ‘ਚ ਕੁੜੀਆਂ ਦੇ ਬਦਲਦੇ ਸੁਭਾਅ ਅਤੇ ਆਦਤਾਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ ਕਿ ਕਿਸ ਤਰ੍ਹਾਂ ਦੁੱਧ,ਲੱਸੀ ਅਤੇ ਘਿਉ ਖਾਣ ਪੀਣ ਵਾਲੀਆਂ ਇਹ ਪੰਜਾਬੀ ਮੁਟਿਆਰਾਂ ਕਿਸ ਰਾਹੇ ਤੁਰ ਪਈਆਂ ਨੇ । ਇਸ ਗੀਤ ‘ਚ ਮੌਜ ਮਸਤੀ ਦੇ ਨਾਲ-ਨਾਲ ਇੱਕ ਬਹੁਤ ਹੀ ਖੂਬਸੂਰਤ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਨੂੰ ਗੈਰੀ ਸੰਧੂ ਦੇ ਨਾਲ-ਨਾਲ ਹੋਰ ਕਈ ਕਲਾਕਾਰਾਂ ‘ਤੇ ਫ਼ਿਲਮਾਇਆ ਗਿਆ ਹੈ ।

https://www.instagram.com/p/B9es6iohhG6/

ਗੈਰੀ ਸੰਧੂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦਾ ਲਿਖਿਆ ਗੀਤ ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਪੈੱਗ ਮੋਟੇ ਮੋਟੇ’ ਜੋ ਕਿ ਖਾਨ ਸਾਬ ਅਤੇ ਜੀ ਖ਼ਾਨ ਨੇ ਗਾਇਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

 

Related Post