ਆਮੀਰ ਖਾਨ ਨੇ ਕਿੱਤਾ ਚੈਲੇਂਜ, ਵੇਖੋ ਕਿਹੜਾ ਸਿਤਾਰਾ ਕਰਦਾ ਹੈ ਪੂਰਾ

By  Gourav Kochhar February 2nd 2018 11:31 AM -- Updated: February 2nd 2018 11:40 AM

ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਜਦੋਂ ਵੀ ਕੁਝ ਲੈ ਕੇ ਆਉਂਦੇ ਹਨ ਤਾਂ ਉਹ ਵੱਖਰਾ ਅਤੇ ਨਿਰਾਲਾ ਹੀ ਲੈ ਕੇ ਆਉਂਦੇ ਹਨ | ਫ਼ਿਲਮ ਟਾਇਲਟ ਤੋਂ ਬਾਅਦ ਅਕਸ਼ੇ ਕੁਮਾਰ ਦੇ ਫੈਨਸ ਨੂੰ ਇੰਤਜ਼ਾਰ ਹੈ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਪੈਡਮੈਨ ਦਾ | ਇਹ ਫ਼ਿਲਮ 9 ਫਰਵਰੀ ਨੂੰ ਦੇਸ਼ਭਰ ਵਿਚ ਰਿਲੀਜ਼ ਹੋਵੇਗੀ | ਜਿਸ ਤਰਾਂ ਫ਼ਿਲਮ ਟਾਇਲਟ ਦੁਆਰਾ ਅਕਸ਼ੇ ਕੁਮਾਰ ਨੇ ਦੇਸ਼ਭਰ ਦੇ ਲੋਕਾਂ ਨੂੰ ਇਕ ਨਵਾਂ ਰਾਹ ਦਿਖਾਇਆ ਸੀ ਉਸੇ ਤਰਾਂ ਫ਼ਿਲਮ ਪੈਡਮੈਨ PadMan ਦੁਆਰਾ ਵੀ ਉਹ ਇਕ ਸੰਦੇਸ਼ ਦੁਨੀਆਭਰ ਵਿਚ ਪੁਜਾਣਾ ਚਾਹੁੰਦੇ ਹਨ |

ਫ਼ਿਲਮ ਦੇ ਰਿਲੀਜ਼ ਹੋਣ ਨੂੰ ਅਜੇ ਕੁਝ ਦਿਨ ਬਾਕੀ ਹਨ ਪਰ ਜਿਵੇਂ ਅਸੀਂ ਕਿਹਾ ਸੀ ਕਿ ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਹਮੇਸ਼ਾ ਕੁਝ ਵੱਖਰਾ ਲੈ ਕੇ ਆਉਂਦੇ ਹਨ ਤੇ ਹੁਣ ਉਹ ਲੈ ਕੇ ਆਏ ਹਨ ਇਕ ਚੈਲੇਂਜ | ਜੀ ਹਾਂ ਅੱਜ ਕਲ ਪੈਡਮੈਨ ਦਾ ਇਕ ਚੈਲੇਂਜ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਬਹੁਤ ਵਾਇਰਲ ਹੋ ਰਿਹਾ ਹੈ | ਇਸ ਚੈਲੇਂਜ ਵਿਚ ਬਹੁਤ ਸਾਰੇ ਫ਼ਿਲਮੀ ਸਿਤਾਰੇ ਭਾਗ ਲੈ ਰਹੇ ਹਨ | ਸਿਤਾਰੇ ਇਕ ਪੈਡ ਨੂੰ ਆਪਣੇ ਹੱਥ ਵਿਚ ਲੈ ਕੇ ਤਸਵੀਰ ਖਿਚਵਾ ਰਹੇ ਹਨ ਅਤੇ ਆਪਣੇ ਅੱਗੇ ਸਿਤਾਰਿਆਂ ਨੂੰ ਚੈਲੇਂਜ ਕਰ ਰਹੇ ਹਨ |

Thank you @mrsfunnybones

Yes, that’s a Pad in my hand & there's nothing to be ashamed about. It's natural! Period. #PadManChallenge. Copy, Paste this & Challenge your friends to take a photo with a Pad. Here I am Challenging @SrBachchan , @iamsrk & @BeingSalmanKhan pic.twitter.com/lY7DEevDmD

— Aamir Khan (@aamir_khan) February 2, 2018

ਹਾਲ ਹੀ 'ਚ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਇਸ ਚੈਲੇਂਜ ਨੂੰ ਸਵੀਕਾਰ ਕਿੱਤਾ ਹੈ ਅਤੇ ਪੈਡ ਹੱਥ ਵਿਚ ਫੱੜ ਕੇ ਤਸਵੀਰ ਖਿਚਵਾਈ ਹੈ ਅਤੇ ਅਮਿਤਾਭ ਬਚਨ, ਸ਼ਾਹ ਰੁਕ ਖਾਨ ਅਤੇ ਸਲਮਾਨ ਖਾਨ ਨੂੰ ਵੀ ਇਸੀ ਤਰਾਂ ਤਸਵੀਰ ਲੈ ਕੇ ਸੱਭ ਨਾਲ ਸਾਂਝਾ ਕਰਨ ਦਾ ਚੈਲੇਂਜ ਦਿੱਤਾ ਹੈ | ਹੁਣ ਇਹ ਤਿੰਨੋ ਸਿਤਾਰੇ ਇਹ ਚੈਲੇਂਜ ਸਵੀਕਾਰ ਕਰਦੇ ਹਨ ਕਿ ਨਹੀਂ ਇਹ ਤਾਂ ਸਮਾਂ ਹੀ ਦਸੁਗਾ |

Related Post