ਸੈਫ ਅਲੀ ਖ਼ਾਨ ਨੂੰ ਦੇਖ ਕੇ ਪਾਕਿਸਤਾਨੀ ਸਖਸ਼ ਨੂੰ ਚੜ੍ਹਿਆ ਗੁੱਸਾ, ਸੈਫ ਨੂੰ ਖਹਿੜਾ ਛੁਡਾਉਣਾ ਹੋਇਆ ਔਖਾ

By  Rupinder Kaler June 19th 2019 11:04 AM

ਭਾਰਤ ਤੇ ਪਾਕਿਸਤਾਨ ਵਿਚਾਲੇ ਹੋਇਆ ਕ੍ਰਿਕੇਟ ਮੈਚ ਦੇਖਣ ਲਈ ਬਾਲੀਵੁੱਡ ਦੇ ਕਈ ਸਿਤਾਰੇ ਵੀ ਗਏ ਸਨ । ਇਸ ਸਭ ਦੇ ਚਲਦੇ ਸੈਫ ਅਲੀ ਖ਼ਾਨ ਵੀ ਇਹ ਮੈਚ ਦੇਖਣ ਲਈ ਪਹੁੰਚੇ ਹੋਏ ਸਨ । ਇਸ ਮੈਚ ਤੋਂ ਬਾਅਦ ਸੈਫ ਅਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਕਰਕੇ ਸੈਫ ਅਲੀ ਖ਼ਾਨ ਕਾਫੀ ਟ੍ਰੈਂਡ ਵਿੱਚ ਹਨ ।

https://www.instagram.com/p/BshKNfHAXvP/

ਇਸ ਵੀਡੀਓ ਦੇ ਰਾਹੀਂ ਕਿਸੇ ਪਾਕਿਸਤਾਨੀ ਨੇ ਉਹਨਾਂ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ । ਜਦੋਂ ਸੈਫ ਅਲੀ ਮੈਚ ਦੇਖਣ ਲਈ ਸਟੇਡੀਅਮ ਵਿੱਚ ਜਾ ਰਹੇ ਸਨ ਤਾਂ ਇਸੇ ਦੌਰਾਨ ਇੱਕ ਪਾਕਿਸਤਾਨੀ ਨੇ ਉਹਨਾਂ ਨੂੰ ਘੇਰ ਲਿਆ ਤੇ ਵੀਡੀਓ ਬਨਾਉਣੀ ਸ਼ੁਰੂ ਕਰ ਦਿੱਤੀ । ਇਸ ਵੀਡੀਓ ਵਿੱਚ ਪਾਕਿਸਤਾਨੀ ਸੈਫ ਅਲੀ ਖ਼ਾਨ ਨੂੰ ਟੀਮ ਇੰਡੀਆ ਦਾ ਵਾਟਰ ਬੁਵਾਏ ਕਹਿ ਰਿਹਾ ਹੈ ।

https://www.instagram.com/p/BshKUclAGB5/

ਇਹੀ ਨਹੀਂ ਵੀਡੀਓ ਵਾਲਾ ਸਖਸ਼ ਕਹਿ ਰਿਹਾ ਹੈ ਕਿ ਸੈਫ ਅਲੀ ਖ਼ਾਨ ਨੇ ਫ਼ਿਲਮਾਂ ਵਿੱਚ ਉਹਨਾਂ ਦੇ ਬਹੁਤ ਬੰਦੇ ਮਾਰੇ ਹਨ । ਇਸ ਵੀਡੀਓ ਵਿੱਚ ਸੈਫ ਵੀਡੀਓ ਵਾਲੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਗੇ ਵੱਧਦੇ ਜਾ ਰਹੇ ਹਨ ।

https://twitter.com/Karrnvir1/status/1140283353859612672

ਸੈਫ ਅਲੀ ਖ਼ਾਨ ਨੇ ਏਜੰਟ ਵਿਨੋਦ ਤੇ ਫੈਂਟਮ ਵਰਗੀਆਂ ਫ਼ਿਲਮਾਂ ਕੀਤੀਆਂ ਹਨ । ਜਿਸ ਵਿੱਚ ਉਹ ਪਾਕਿਸਤਾਨ ਜਾ ਕੇ ਦੁਸ਼ਮਣਾਂ ਨੂੰ ਮਾਰਦੇ ਹਨ । ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

Related Post