ਸਿੱਖ ਭਾਈਚਾਰੇ ਲਈ ਪਾਕਿਸਤਾਨ ਨੇ ਕੀਤਾ ਵੱਡਾ ਐਲਾਨ, ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਰੱਖੀਆਂ ਸ਼ਰਤਾਂ ’ਚ ਦਿੱਤੀ ਹੋਰ ਢਿੱਲ

By  Rupinder Kaler November 1st 2019 01:30 PM -- Updated: November 1st 2019 01:33 PM

ਸਿੱਖ ਭਾਈਚਾਰੇ ਲਈ ਪਾਕਿਸਤਾਨ ਤੋਂ ਖੁਸ਼ੀ ਦੀ ਖ਼ਬਰ ਆਈ ਹੈ, ਹੁਣ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ ਹੋਵੇਗੀ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਨੇ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ। ਪਾਸਪੋਰਟ ਦੀ ਜਗ੍ਹਾ ਹੁਣ ਪਹਿਚਾਣ ਪੱਤਰ ਦੀ ਜ਼ਰੂਰਤ ਹੋਵੇਗੀ ।

https://twitter.com/ImranKhanPTI/status/1190087955588755456

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਸਰਕਾਰ ਦੀ ਸ਼ਰਤ ਸੀ ਕਿ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਆਪਣੇ ਨਾਲ ਪਾਸਪੋਰਟ ਰੱਖਣਾ ਜ਼ਰੂਰੀ ਹੋਵੇਗਾ ਪਰ ਹੁਣ ਸਿਰਫ਼ ਇੱਕ ਵੈਲਿਡ ਆਈਡੀ ਦੇ ਆਧਾਰ 'ਤੇ ਹੀ ਯਾਤਰਾ ਹੋਵੇਗੀ।ਇਸ ਤੋਂ ਇਲਾਵਾ ਲਾਂਘੇ ਦੇ ਉਦਘਾਟਨ ਵਾਲੇ ਦਿਨ ਜਾਣ ਵਾਲੇ ਜੱਥੇ ਤੋਂ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ।

ਹਲਾਂਕਿ ਬਾਕੀ ਦਿਨ 20 ਡਾਲਰ ਫ਼ੀਸ ਵਸੂਲੀ ਜਾਵੇਗੀ। ਇਸ ਦੇ ਨਾਲ ਹੀ ਯਾਤਰਾ ਲਈ 10 ਦਿਨ ਪਹਿਲਾਂ ਕਰਵਾਈ ਜਾਣ ਵਾਲੀ ਐਡਵਾਂਸ ਬੁਕਿੰਗ ਵੀ ਖ਼ਤਮ ਕਰ ਦਿੱਤੀ ਗਈ, ਸ਼ਰਧਾਲੂ ਕਿਸੇ ਸਮੇਂ ਵੀ ਯਾਤਰਾਂ ਕਰਨ ਲਈ ਅਪਲਾਈ ਕਰ ਸਕਣਗੇ।

ਪੰਜ ਹਜ਼ਾਰ ਸ਼ਰਧਾਲੂ ਹਰ ਰੋਜ਼ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਭਾਰਤ ਵਾਲੇ ਪਾਸਿਓਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਦਾਘਟਨ ਕਰਨਗੇ ਤਾਂ ਓਧਰ ਪਾਕਿਸਤਾਨ ਵੱਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਾਂਘੇ ਨੂੰ ਖੋਲ੍ਹਣਗੇ।

Related Post