ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਮਿਊਜ਼ਿਕ ਇੰਡਸਟਰੀ ਇਸ ਤਰ੍ਹਾਂ ਹੋਈ ਤਬਾਹ

By  Rupinder Kaler February 21st 2019 05:46 PM

ਪੁਲਵਾਮਾ ਹਮਲੇ ਤੋਂ ਬਾਅਦ ਬਾਲੀਵੁੱਡ ਦੇ ਹਰ ਬੰਦੇ ਨੇ ਪਾਕਿਸਤਾਨੀ ਕਲਾਕਾਰਾਂ ਖਿਲਾਫ ਮੁਹਿੰਮ ਛੇੜ ਦਿੱਤੀ ਹੈ । ਬਾਲੀਵੁੱਡ ਵਿੱਚ ਕੰਮ ਕਰਨ ਤੇ ਪਾਕਿਸਤਾਨ ਦੇ ਅਦਾਕਾਰ ਤੇ ਤਾਂ ਪਾਬੰਦੀ ਲੱਗੀ ਸੀ ਉੱਥੇ ਹੁਣ ਪਾਕਿਸਤਾਨੀ ਗਾਇਕਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ । ਇਸ ਫੈਸਲੇ ਨਾਲ ਪਾਕਿਸਤਾਨ ਦੀ ਮਿਊਜ਼ਿਕ ਇੰਡਸਟਰੀ ਨੂੰ 20 ਤੋਂ 25 ਕਰੋੜ ਦਾ ਨੁਕਸਾਨ ਹੋਣਾ ਤੈਅ ਹੈ ।

Pakistani artists Pakistani artists

ਇਸ ਫੈਸਲੇ ਨਾਲ ਪਾਕਿਸਤਾਨ ਦੀ ਮਿਊਜ਼ਿਕ ਇੰਡਸਟਰੀ ਤਬਾਹ ਹੋ ਜਾਵੇਗੀ । ਇੱਥੇ ਹੀ ਬਸ ਨਹੀਂ ਬਾਲੀਵੁੱਡ ਦੀਆਂ ਕੁਝ ਜੱਥੇਬੰਦੀਆਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਹਨਾਂ ਕਲਾਕਾਰਾਂ ਦੇ ਵੀਜੇ ਵੀ ਕੈਂਸਲ ਕੀਤੇ ਜਾਣ। ਬਾਲੀਵੁੱਡ ਦਾ ਕਹਿਣਾ ਹੈ ਕਿ ਸਰਹੱਦਾਂ ਤੇ ਸਾਡੇ ਜਵਾਨ ਪਾਕਿਸਤਾਨੀਆਂ ਦਾ ਸ਼ਿਕਾਰ ਹੁੰਦੇ ਹਨ ਤੇ ਇੱਥੇ ਆ ਕੇ ਉਹ ਲੱਖਾਂ ਰੁਪਏ ਕਮਾਉਂਦੇ ਹਨ ।

Pakistani artists Pakistani artists

ਇੱਥੇ ਤੁਹਾਨੂੰ ਦੱੱਸ ਦਿੰਦੇ ਹਾਂ ਕਿ ਪਾਕਿਸਤਾਨੀ ਗਾਇਕਾਂ ਨੂੰ 80  ਫੀਸਦੀ ਕੰਮ ਬਾਲੀਵੁੱਡ ਹੀ ਦਿੰਦਾ ਹੈ ਤੇ ਇਹਨਾਂ ਗਾਇਕਾਂ ਦਾ ਬਰੈਂਡ ਵੈਲਿਊ ਵੀ ਬਾਲੀਵੁੱਡ ਤੋ ਹੀ ਤੈਅ ਹੁੰਦਾ ਹੈ । ਜੇਕਰ ਬਾਲੀਵੁੱਡ ਵਿੱਚ ਇਹਨਾਂ ਨੂੰ ਕੰਮ ਨਹੀਂ ਮਿਲੇਗਾ ਤਾਂ ਇਹਨਾਂ ਗਾਇਕਾਂ ਨੂੰ ਹੋਰ ਕੋਈ ਵੀ ਮੂੰਹ ਨਹੀਂ ਲਾਵੇਗਾ । ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਆਤਿਫ ਅਸਲਮ ਨਾਂ ਦਾ ਗਾਇਕ ਕਾਸਟਰ ਤੋਂ 50 ਤੋਂ 70 ਲੱਖ ਲੈਂਦਾ ਹੈ । ਇਸ ਗਾਇਕ ਦਾ ਸਾਲ ਵਿੱਚ ਲਗਭਗ 7 ਕਰੋੜ ਦਾ ਨੁਕਸਾਨ ਹੋਣਾ ਤੈਅ ਹੈ ।

Pakistani artists Pakistani artists

ਇਸੇ ਤਰ੍ਹਾਂ ਅਲੀ ਜ਼ਫਰ ਕਾਸਟਰ ਤੋਂ 20 ਲੱਖ ਲੈਂਦਾ ਹੈ । ਬਾਲੀਵੁੱਡ ਵਿੱਚ ਕੰਮ ਨਾਂ ਮਿਲਣ ਕਰਕੇ ਇਸ ਦੀ ਦੁਕਾਨ ਬਿਲਕੁੱਲ ਠੱਪ ਹੋ ਜਾਵੇਗੀ । ਰਾਹਤ ਫਤਿਹ ਅਲੀ ਖ਼ਾਨ ਨੂੰ ਚਾਰ ਕਰੋੜ ਦਾ ਘਾਟਾ ਪਵੇਗਾ। ਇਸ ਪਾਬੰਦੀ ਨਾਲ ਦੇਸ਼ ਦੀ ਮਿਊਜ਼ਿਕ ਇੰਡਸਟਰੀ ਨੂੰ ਫਾਇਦਾ ਹੋਵੇਗਾ ਕਿਉਂਕਿ ਦੇਸ਼ ਦੇ ਨਵੇਂ ਗਾਇਕਾਂ ਨੂੰ ਗਾਉਣ ਦੇ ਨਵੇਂ ਮੌਕੇ ਮਿਲਣਗੇ।

Related Post