ਇਸ ਗੀਤ ਨੇ ਪਾਕਿਸਤਾਨੀ ਵੀ ਕੀਲੇ,ਵੇਖੋ ਪਾਕਿਸਤਾਨੀਆਂ ਨੇ ਢੋਲ ਦੇ ਡਗੇ ਨਾਲ ਕਿਵੇਂ ਗਾਇਆ ਗੀਤ

By  Shaminder September 12th 2019 12:41 PM

ਲੌਂਗ ਲਾਚੀ ਫ਼ਿਲਮ ਦਾ ਗੀਤ 'ਵੇ ਤੂੰ ਲੌਂਗ 'ਤੇ ਮੈਂ ਲਾਚੀ' ਇਹ ਗੀਤ ਏਨਾਂ ਕੁ ਪ੍ਰਸਿੱਧ ਹੋਇਆ ਹੈ ਕਿ ਪੂਰੀ ਦੁਨੀਆ 'ਚ ਲੋਕਾਂ ਦੇ ਦਿਲਾਂ 'ਚ ਇਸ ਗੀਤ ਨੇ ਖ਼ਾਸ ਜਗ੍ਹਾ ਬਣਾ ਲਈ ਹੈ । ਪਰ ਇਸ ਗੀਤ ਨੂੰ ਪਾਕਿਸਤਾਨ 'ਚ ਵੱਖਰੇ ਹੀ ਅੰਦਾਜ਼ ਇੱਕ ਢੋਲੀ ਨੇ ਗਾਇਆ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਢੋਲ ਦੇ ਡਗੇ 'ਤੇ ਇਹ ਕਲਾਕਾਰ ਕਿੰਨੇ ਵਧੀਆ ਤਰੀਕੇ ਨਾਲ ਇਸ ਗੀਤ ਨੂੰ ਗਾਇਆ ਹੈ ਕਿ ਸੁਣਨ ਵਾਲਾ ਸੁਣਦਾ ਹੀ ਰਹਿ ਗਿਆ ।

ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਮਾਨਸਾ ਦੇ ਖ਼ਿਆਲਾ ਕਲਾਂ ਦੇ ਰਹਿਣ ਵਾਲੇ ਹਰਮਨਜੀਤ ਸਿੰਘ ਨੇ ਲਿਖਿਆ ਸੀ ।ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲੌਂਗ ਲਾਚੀ ਵਰਗੇ ਕਈ ਹਿੱਟ ਗੀਤ ਦੇਣ ਵਾਲੇ ਹਰਮਨਜੀਤ ਦਾ ਸਾਹਿਤ ਦੇ ਖੇਤਰ ਵਿੱਚ ਵੀ ਚੰਗਾ ਨਾਂਅ ਹੈ । ਹਰਮਨਜੀਤ ਨੂੰ ਉਹਨਾਂ ਦੀ ਕਿਤਾਬ ਰਾਣੀ ਤੱਤ ਕਰਕੇ ਸਾਹਿਤ ਅਕਾਦਮੀ ਵੱਲੋਂ 2017 ਯੁਵਾ ਪੁਰਸਕਾਰ ਵੀ ਮਿਲ ਚੁੱਕਿਆ ਹੈ । ਹਰਮਨਜੀਤ ਦੀ ਲੇਖਣੀ ਇਸ ਤਰ੍ਹਾਂ ਦੀ ਹੈ ਕਿ ਹਰ ਕੋਈ ਉਸ ਦੀ ਰਚਨਾ ਪੜ੍ਹ ਕੇ ਉਸ ਦਾ ਮੁਰੀਦ ਹੋ ਜਾਂਦਾ ਹੈ ।

ਉਸ ਨੇ ਲੌਂਗ ਲਾਚੀ, ਲਹੌਰੀਏ, ਸਰਵਨ, ਭੱਜੋ ਵੀਰੋ ਵੇ, ਨਿੱਕਾ ਜ਼ੈਲਦਾਰ-2 ਤੋਂ ਇਲਾਵਾ ਹੋਰ ਕਈ ਫ਼ਿਲਮਾਂ ਦੇ ਗੀਤ ਲਿਖੇ ਹਨ । ਹਰਮਨਜੀਤ ਸਾਹਿਤ ਜਗਤ ਨੂੰ ਕੁਝ ਹੋਰ ਕਿਤਾਬਾਂ ਦੇਣਾ ਚਾਹੁੰਦਾ ਹੈ ਇਸ ਲਈ ਉਸ ਨੇ ਗੀਤ ਲਿਖਣੇ ਘੱਟ ਕੀਤੇ ਹਨ ਪਰ ਨਵੀਆਂ ਕਿਤਾਬਾਂ ਪੂਰੀਆਂ ਕਰਨ ਲਈ ਲਫ਼ਜਾਂ ਨਾਲ ਜ਼ਰੂਰ ਖੇਡ ਰਿਹਾ ਹੈ ।

Related Post