ਪੰਚਕੂਲਾ ਪੁਲਿਸ ਦੇ ਸਰਪਰਾਈਜ਼ ਨਾਲ ਭਾਵੁਕ ਹੋਇਆ ਇਹ ਬਜ਼ੁਰਗ, ਵਾਰ-ਵਾਰ ਵੇਖਿਆ ਜਾ ਰਿਹਾ ਹੈ ਇਹ ਵੀਡੀਓ
Rupinder Kaler
April 28th 2020 04:38 PM
ਲਾਕਡਾਊਨ ਦੌਰਾਨ ਹਰ ਕੋਈ ਆਪਣੇ ਘਰ ਵਿੱਚ ਨਜ਼ਰਬੰਦ ਹੋ ਕੇ ਰਹਿ ਗਿਆ ਹੈ । ਅਜਿਹੇ ‘ਚ ਸਥਿਤੀ ਵਿੱਚ ਹਰ ਕਿਸੇ ਦਾ ਮਨੋਬਲ ਗਵਾਚ ਰਿਹਾ ਹੈ, ਖ਼ਾਸ ਕਰਕੇ ਉਹਨਾਂ ਬਜ਼ੁਰਗਾਂ ਦਾ ਜਿਹੜੇ ਆਪਣੇ ਘਰਾਂ ਵਿੱਚ ਇੱਕਲੇ ਰਹਿੰਦੇ ਹਨ । ਅਜਿਹੇ ਹਲਾਤਾਂ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ । ਦਰਅਸਲ ਇਹ ਵੀਡੀਓ ਪੰਚਕੂਲਾ ਪੁਲਿਸ ਦਾ ਹੈ, ਜਿਸ ਨੇ ਨਵੀਂ ਪਹਿਲ ਕਰਕੇ ਨਾਯਾਬ ਮਿਸਾਲ ਕਾਇਮ ਕੀਤੀ ਹੈ ।