ਪੰਜਾਬੀਆਂ ਨੂੰ ਪਾਣੀਆਂ ਨੂੰ ਸਾਂਭਣ ਦਾ ਸੁਨੇਹਾ ਇਸ ਤਰ੍ਹਾਂ ਦੇ ਰਹੇ ਹਨ ਗੁਰਪ੍ਰੀਤ ਘੁੱਗੀ,ਕਮਲਹੀਰ ਨੇ ਸਾਂਝਾ ਕੀਤਾ ਵੀਡੀਓ

By  Shaminder May 17th 2019 01:45 PM

ਵਾਤਾਵਰਨ ਗੰਧਲਾ ਹੁੰਦਾ ਜਾ ਰਿਹਾ ਹੈ । ਇਨਸਾਨ ਦੀ ਸਵਾਰਥ ਭੋਗੀ ਪ੍ਰਵਿਰਤੀ ਨੇ ਤਬਾਹੀ ਦੇ ਕਿਨਾਰੇ ਉੱਤੇ ਲਿਆ ਕੇ ਸਭ ਨੂੰ ਖੜਾ ਕਰ ਦਿੱਤਾ ਹੈ । ਪੰਜਾਬ 'ਚ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਪਾਣੀ ਦੀ ਸਮੱਸਿਆ ਖੜੀ ਹੋ ਚੁੱਕੀ ਹੈ । ਇਨਸਾਨ ਜਲਦ ਹੀ ਚੌਕਸ ਨਹੀਂ ਹੋਇਆ ਤਾਂ ਪੰਜਾਬ ਨੂੰ ਆਉਣ ਵਾਲੇ ਸਮੇਂ ਪਾਣੀ ਤੋਂ ਵਾਂਝਿਆ ਹੋਣਾ ਪੈ ਸਕਦਾ ਹੈ । ਅਜਿਹੀਆਂ ਹੀ ਕੁਝ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ ਗੁਰਪ੍ਰੀਤ ਘੁੱਗੀ ਦੀ ਦਸਤਾਵੇਜ਼ੀ ਸੀਰੀਜ਼  'ਪਾਣੀ ਦੀ ਹੂਕ'ਇਸ 'ਚ ਬਾਬਾ ਬਲਬੀਰ ਸਿੰਘ ਸੀਂਚੇਵਾਲ ਵੀ ਨਜ਼ਰ ਆਉਣਗੇ ।  ਦਸਤਾਵੇਜ਼ੀ ਸੀਰੀਜ਼ 'ਚ ਪਾਣੀ ਨੂੰ ਲੈ ਕੇ ਖਤਰਨਾਕ ਨਤੀਜਿਆਂ ਬਾਰੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਕੰਨਸੈਪਟ ਪ੍ਰਭਜੋਤ ਕੈਂਥ ਦਾ ਹੈ ,ਇਸ ਦਾ ਇੱਕ ਵੀਡੀਓ ਕਮਲਹੀਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝਾ ਕੀਤਾ ਹੈ । ਹੁਣ ਤੁਹਾਨੂੰ ਪਿਛਲੇ ਦਿਨੀਂ ਆਈ ਇੱਕ ਰਿਪੋਰਟ ਬਾਰੇ ਦੱਸਦੇ ਹਾਂ ।

ਹੋਰ ਵੇਖੋ :Search ਗੁਰਪ੍ਰੀਤ ਘੁੱਗੀ ‘ਮੁਕਲਾਵਾ’ ਦਾ ਵਿਚੋਲਾ ਇੰਝ ਕਰਵਾਏਗਾ ਰਿਸ਼ਤੇ, ਦੇਖੋ ਗੁਰਪ੍ਰੀਤ ਘੁੱਗੀ ਦਾ ਵੱਖਰਾ ਜਿਹਾ ਕਿਰਦਾਰ

https://www.youtube.com/watch?v=J3ZylFA0bow&feature=youtu.be&fbclid=IwAR2lS3t_zAgQRzs1lYrVIb0T8Di4Yhg-6_dqGMx1MNdxr6wNh2o207LqQ9g

ਜਾਬ ਅਗਲੇ 25 ਸਾਲਾਂ ਵਿੱਚ ਬੰਜਰ ਹੋ ਜਾਏਗਾ। ਇਹ ਹੋਸ਼ ਉਡਾ ਦੇਣ ਵਾਲਾ ਖੁਲਾਸਾ ਸੈਂਟਰਲ ਗਰਾਊਂਡ ਵਾਟਰ ਬੋਰਡ (ਨਾਰਥ-ਵੈਸਟਰਨ ਰੀਜ਼ਨ) ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਵਿੱਚ ਸਪਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸੇ ਰਫਤਾਰ ਨਾਲ ਧਰਤੀ ਦੀ ਹਿੱਕ ਵਿੱਚ ਪਾਣੀ ਕੱਢਿਆ ਜਾਂਦਾ ਰਿਹਾ ਤਾਂ ਅਗਲੇ 25 ਸਾਲਾਂ ਵਿੱਚ ਪੰਜਾਬੀ ਪੀਣ ਲਈ ਪਾਣੀ ਨੂੰ ਵੀ ਤਰਸਣਗੇ।ਜ਼ਮੀਨ ਹੇਠਲੇ ਪਾਣੀ ਬਾਰੇ ਕੇਂਦਰੀ ਬੋਰਡ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਜੇਕਰ ਇਸੇ ਤਰ੍ਹਾਂ ਜਾਰੀ ਰਹੀ ਤਾਂ 25 ਵਰ੍ਹਿਆਂ ਵਿੱਚ ਹੀ ਸੂਬਾ ਮਾਰੂਥਲ ਵਿੱਚ ਤਬਦੀਲ ਹੋ ਜਾਵੇਗਾ। ਇਸ ਵੇਲੇ ਜਿਸ ਰਫ਼ਤਾਰ ਨਾਲ ਪਾਣੀ ਕੱਢਿਆ ਜਾ ਰਿਹਾ ਹੈ, ਉਸ ਹਿਸਾਬ ਨਾਲ 300 ਮੀਟਰ ਦੀ ਡੂੰਘਾਈ ਤੱਕ ਮੌਜੂਦ ਪਾਣੀ ਦੇ ਸਾਰੇ ਸੋਮੇ 20-25 ਸਾਲਾਂ ਵਿੱਚ ਖ਼ਤਮ ਹੋ ਜਾਣਗੇ। ਜਦਕਿ 100 ਮੀਟਰ ਦੀ ਡੂੰਘਾਈ ਤੱਕ ਦੇ ਪਾਣੀ ਦੇ ਮੌਜੂਦਾ ਸਰੋਤ ਅਗਲੇ 10 ਵਰ੍ਹਿਆਂ ’ਚ ਖ਼ਤਮ ਹੋ ਜਾਣਗੇ।

https://www.youtube.com/watch?v=22W44Sb9eTU

ਬੋਰਡ ਦੀ ਰਿਪੋਰਟ ਵਿੱਚ ਦਿੱਤੇ ਨੋਟ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਸਥਿਤੀ ਬੇਹੱਦ ਗੰਭੀਰ ਹੈ ਤੇ ਪਾਣੀ ਦੀ ਤੁਰੰਤ ਸੰਭਾਲ ਦੀ ਲੋੜ ਹੈ। ਖੇਤੀ ਅਰਥਚਾਰੇ ਦੇ ਉੱਘੇ ਮਾਹਿਰ ਡਾ. ਐਸਐਸ ਜੌਹਲ ਨੇ ਕਿਹਾ ਕਿ ਪਾਣੀ ਦਾ ਪੱਧਰ ਡਿੱਗਣ ਦਾ ਸਭ ਤੋਂ ਵੱਡਾ ਕਾਰਨ ਝੋਨੇ ਦੀ ਫ਼ਸਲ ਹੈ। ਉਨ੍ਹਾਂ ਕਿਹਾ ਕਿ ਮੁਫਤ ਬਿਜਲੀ ਕਰਕੇ ਵੀ ਪਾਣੀ ਦੀ ਬਰਬਾਦੀ ਹੁੰਦੀ ਹੈ।

 

Related Post