ਪੁਰਾਣੇ ਸਮਿਆਂ ’ਚ ਪੰਜਾਬ ਦੇ ਹਰ ਕਿਸਾਨ ਦੇ ਘਰ ਹੁੰਦਾ ਸੀ ਖੇਤੀ ਦਾ ਇਹ ਸੰਦ, ਬੁੱਝੋ ਤਾਂ ਜਾਣੀਏ …!

By  Rupinder Kaler May 5th 2020 04:00 PM

ਸਮੇਂ ਦੇ ਚੱਕਰ ਨੇ ਬਹੁਤ ਕੁਝ ਬਦਲ ਕੇ ਰੱਖ ਦਿੱਤਾ ਹੈ, ਇਸ ਬਦਲਾਅ ਕਰਕੇ ਸਾਡੇ ਰੀਤੀ ਰਿਵਾਜ਼ ਤੇ ਪੰਜਾਬੀ ਸੱਭਿਆਚਾਰ ਸਾਡੇ ਤੋਂ ਵਿਸਰਦਾ ਜਾ ਰਿਹਾ ਹੈ । ਸਮੇਂ ਦੀ ਇਸ ਬਦਲੀ ਚਾਲ ਕਰਕੇ ਪੰਜਾਬ ਦੀ ਕਿਸਾਨੀ ਦਾ ਰੂਪ ਵੀ ਬਦਲ ਗਿਆ ਹੈ । ਬਲਦਾਂ ਤੇ ਹਲ ਦੀ ਥਾਂ ਟਰੈਕਟਰਾਂ ਨੇ ਲੈ ਲਈ ਹੈ, ਜਿਸ ਕਰਕੇ ਸਾਡੇ ਖੇਤੀ ਸੰਦ ਵੀ ਸਾਡੇ ਤੋਂ ਵਿਸਰਦੇ ਜਾ ਰਹੇ ਹਨ । ਕਿਸਾਨ ਦੇ ਅਤੀਤ ਵਿੱਚ ਹਾਲੀ, ਪਾਲੀ ਅਤੇ ਪੰਜਾਲੀ ਬਹੁਤ ਵੱਡਾ ਯੋਗਦਾਨ ਪਾਉਂਦੇ ਸਨ।

ਇਸ ਲਈ ਗੁਰਬਾਣੀ ਵਿੱਚ ਕਿਹਾ ਜਾਂਦਾ ਹੈ ‘ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ। ਹਲੁ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਇ।। ’ ਇਸ ਆਰਟੀਕਲ ਤੁਹਾਨੂੰ ਖੇਤੀ ਦੇ ਉੇਸ ਔਜਾਰ ਬਾਰੇ ਦੱਸਾਂਗੇ ਜਿਸ ਤੋਂ ਬਗੈਰ ਕਿਸਾਨਾਂ ਦਾ ਇੱਕ ਮਿੰਟ ਵੀ ਨਹੀਂ ਸੀ ਸਰਦਾ । ਅੱਜ ਗੱਲ ਕਰਨ ਜਾ ਰਹੇ ਹਾਂ ‘ਪੰਜਾਲੀ’ ਦੀ, ਪੰਜਾਲੀ ਉਹ ਔਜਾਰ ਹੈ ਜਿਸ ਨੂੰ ਬਲਦਾਂ ਦੇ ਗਲ ‘ਤੇ ਰੱਖ ਕੇ ਹੱਲ ਜੋਤਿਆ ਜਾਂਦਾ ਸੀ।

ਪੰਜਾਲੀ ਤੋਂ ਬਿਨਾ ਹਲ ਅਤੇ ਬਲਦਾਂ ਦੀ ਕੋਈ ਕੀਮਤ ਨਹੀਂ ਹੁੰਦੀ ਸੀ। ਪੰਜਾਲੀ ਨੂੰ ਮੁੱਖ ਤੌਰ ਤੇ ਹਲ ਵਾਹੁਣ ਸਮੇਂ ਦੋਹਾਂ ਬਲਦਾਂ ਦੇ ਗਲ ਵਿੱਚ ਪਾਇਆ ਜਾਂਦਾ ਸੀ, ਇਹ ਦੋਹਾਂ ਬਲਦਾਂ ਵਿਚਕਾਰ ਵਿੱਥ ਬਣਾ ਕੇ ਰੱਖਦੀ ਸੀ ਤੇ ਹਲ ਨੂੰ ਖਿੱਚਣ ਲਈ ਹਲ ਦੀ ਵੇਲ ਇਸ ਨਾਲ ਬੰਨੀ ਜਾਂਦੀ ਸੀ । ਭਾਵੇਂ ਅੱਜ ਦਾ ਕਿਸਾਨ ਨਵੇਂ ਰਾਹਾਂ ਦਾ ਨਵਾਂ ਪਾਂਧੀ ਬਣ ਗਿਆ ਹੈ ਪਰ ਸਾਨੂੰ ਆਪਣਾ ਵਿਰਸਾ ਇਸ ਤਰ੍ਹਾਂ ਵਿਸਾਰਨਾ ਨਹੀਂ ਚਾਹੀਦਾ ।

 

Related Post