ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਪਾਰਸ ਛਾਬੜਾ ਦੇ ਨਾਲ ਪੰਗਾ ਲੈਣਾ ਪਿਆ ਮਹਿੰਗਾ, ਅਦਾਕਾਰ ਨੇ ਦਿੱਤਾ ਠੋਕਵਾਂ ਜਵਾਬ

By  Shaminder August 13th 2020 12:09 PM

ਸ਼ਹਿਨਾਜ਼ ਗਿੱਲ ਅਕਸਰ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੀ ਹੈ । ਇਸ ਦੇ ਨਾਲ ਹੀ ਉਸ ਦੇ ਪਰਿਵਾਰ ਵਾਲੇ ਵੀ ਅਕਸਰ ਮੀਡੀਆ ‘ਚ ਸੁਰਖੀਆਂ ਬਣਦੇ ਹਨ । ਸ਼ਹਿਨਾਜ਼ ਦੇ ਪਿਤਾ ਸੁੱਖ ਸੰਤੋਖ ਨੇ ਹਾਲ ਹੀ ‘ਚ ਪਾਰਸ ਛਾਬੜਾ ਦੇ ਵਾਲਾਂ ਦਾ ਮਜ਼ਾਕ ਬਣਾਇਆ ਸੀ । ਜਿਸ ਤੋਂ ਬਾਅਦ ਪਾਰਸ ਨੇ ਕਿਹਾ ਸੀ ਕਿ ‘ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਖੁਦ ਨੂੰ ਸ਼ੀਸ਼ੇ ‘ਚ ਵੇਖਣਾ ਚਾਹੀਦਾ ਹੈ ।

https://www.instagram.com/p/CAKWXGcBu7W/

ਕਿਉਂਕਿ ਉਹ ਖੁਦ ਗੰਜੇ ਹਨ ਅਤੇ ਸ਼ਹਿਨਾਜ਼ ਦਾ ਭਰਾ ਖੁਦ ਹੇਅਰ ਪੈਚ ਹੈ ।ਜਦੋਂ ਉਨ੍ਹਾਂ ਦਾ ਖੁਦ ਦਾ ਪੁੱਤਰ ਇਸ ਪ੍ਰੇਸ਼ਾਨੀ ਤੋਂ ਗੁਜ਼ਰ ਰਿਹਾ ਤਾਂ ਉਹ ਹੋਰਾਂ ਲਈ ਇਹ ਸਭ ਕਿਵੇਂ ਕਹਿ ਸਕਦਾ ਹੈ । ਮੈਂ ਉਨ੍ਹਾਂ ਵਰਗਾ ਬੇਵਕੂਫ ਇਨਸਾਨ ਨਹੀਂ ਵੇਖਿਆ’ ।

https://www.instagram.com/p/B_-RMKWDjwk/

ਪਾਰਸ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਬਿੱਗ ਬੌਸ ਦੇ ਘਰ ‘ਚ ਸੀ ਤਾਂ ਸ਼ਹਿਨਾਜ਼ ਦੇ ਪਰਿਵਾਰ ਵਾਲੇ ਕਹਿੰਦੇ ਸਨ ਮਾਹਿਰਾ ਅਤੇ ਮੇਰਾ ਕੋਈ ਲੇਵਲ ਨਹੀਂ ਹੈ । ਇਹ ਸਭ ਕਹਿ ਕੇ ਤੁਸੀਂ ਆਪਣਾ ਲੇਵਲ ਦੱਸ ਰਹੇ ਹੋ ।

Related Post