ਕੁਲਵਿੰਦਰ ਬਿੱਲਾ ਦੀ ਫ਼ਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' ਦਾ ਵਿਦੇਸ਼ 'ਚ ਸ਼ੂਟ ਹੋਇਆ ਸ਼ੁਰੂ, ਕਰਮਜੀਤ ਅਨਮੋਲ ਸਾਂਝੀ ਕੀਤੀ ਵੀਡੀਓ
ਕੁਲਵਿੰਦਰ ਬਿੱਲਾ ਗਾਇਕੀ ਤੋਂ ਅਦਾਕਾਰੀ 'ਚ ਫ਼ਿਲਮ 'ਪ੍ਰਾਹੁਣਾ' ਨਾਲ ਆਏ ਅਤੇ ਸਾਰਿਆਂ ਦੇ ਦਿਲਾਂ 'ਤੇ ਛਾਅ ਗਏ। ਹੁਣ ਪ੍ਰਾਹੁਣਾ ਫ਼ਿਲਮਾਂ ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਵੀਡੀਓ ਕਰਮਜੀਤ ਅਨਮੋਲ ਨੇ ਫ਼ਿਲਮ ਦੇ ਸੈੱਟ ਤੋਂ ਸਾਂਝੀ ਕੀਤੀ ਹੈ। ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫ਼ਿਲਮ ਦਾ ਸ਼ੂਟ ਵਿਦੇਸ਼ 'ਚ ਕੀਤਾ ਜਾ ਰਿਹਾ ਹੈ। ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਵੀਡੀਓ 'ਚ ਨਾਇਕ ਕੁਲਵਿੰਦਰ ਬਿੱਲਾ ਅਤੇ ਫ਼ਿਲਮ ਦੇ ਨਿਰਦੇਸ਼ਕ ਵੀ ਨਜ਼ਰ ਆ ਰਹੇ ਹਨ।
View this post on Instagram
On the set of Prahuneya nu dafa kro
parauhneya
ਫ਼ਿਲਮ ਨੂੰ ਅੰਮ੍ਰਿਤ ਰਾਜ ਚੱਡਾ ਡਾਇਰੈਕਟਰ ਕਰ ਰਹੇ ਹਨ ਅਤੇ ਸਿਮਰਜੀਤ ਸਿੰਘ ਪ੍ਰੋਡਕਸ਼ਨ ‘ਚ ਫ਼ਿਲਮਾਇਆ ਜਾਵੇਗਾ। ਫ਼ਿਲਮ ਨੂੰ ਸੰਦੀਪ ਬਾਂਸਲ, ਆਸ਼ੂ ਮੁਨੀਸ਼ ਸਾਹਨੀ, ਪੁਸ਼ਪਿੰਦਰ ਕੌਰ ਅਤੇ ਅਨਿਕੇਤ ਕਵਾਡੇ ਪ੍ਰੋਡਿਊਸ ਕਰ ਰਹੇ ਹਨ। ਕੁਲਵਿੰਦਰ ਬਿੱਲਾ ਅਗਲੇ ਸਾਲ ਯਾਨੀ 2020 ‘ਚ ਇਸ ਫ਼ਿਲਮ ਰਾਹੀਂ ਢਿੱਡੀਂ ਪੀੜਾਂ ਪਾਉਣ ਆ ਰਹੇ ਹਨ।
ਹੋਰ ਵੇਖੋ : ਮਾਂ ਬੋਲੀ ਪੰਜਾਬੀ ਦੇ ਹੱਕ 'ਚ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇਸ ਤਰ੍ਹਾਂ ਕੀਤੀ ਅਵਾਜ਼ ਬੁਲੰਦ
View this post on Instagram
ਇਹ ਫ਼ਿਲਮ ਵੀ ਹਾਸਿਆਂ ਦੇ ਨਾਲ ਭਰਪੂਰ ਹੋਣ ਵਾਲੀ ਹੈ ਜਿਸ ‘ਚ ਕੁਲਵਿੰਦਰ ਬਿੱਲਾ ਦਾ ਸਾਥ ਕਰਮਜੀਤ ਅਨਮੋਲ ਅਤੇ ਹਾਰਬੀ ਸੰਘਾ ਵਰਗੇ ਅਦਾਕਾਰ ਨਿਭਾਉਣਗੇ। ਕੁਲਵਿੰਦਰ ਬਿੱਲਾ ਜਿੰਨ੍ਹਾਂ ਦੇ ਗਾਣੇ ਤਾਂ ਨੌਜਵਾਨਾਂ ਤੋਂ ਲੈ ਹਰ ਪੰਜਾਬੀ ਨੂੰ ਪਸੰਦ ਆਉਂਦੇ ਹਨ ਪਰ 2018 ‘ਚ ਫ਼ਿਲਮ ‘ਪ੍ਰਾਹੁਣਾ’ ਨਾਲ ਕੁਲਵਿੰਦਰ ਬਿੱਲਾ ਨੇ ਸਿਨੇਮਾ ‘ਤੇ ਵੀ ਪਹਿਚਾਣ ਦਰਜ ਕਰਵਾਈ ਸੀ।ਹੁਣ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫ਼ਿਲਮ ਦਾ ਇੰਤਜ਼ਾਰ ਹਰ ਕੋਈ ਬੇਸਬਰੀ ਨਾਲ ਕਰ ਰਿਹਾ ਹੈ।