ਜ਼ਿੰਦਗੀ ‘ਚ ਕੌਣ ਸਾਥ ਨਿਭਾਉਂਦਾ ਹੈ, ਦੱਸ ਰਹੇ ਨੇ ਹਰਭਜਨ ਮਾਨ ਲਾਕਡਾਊਨ ਦੌਰਾਨ ਸੁਣੋ ਹਰਭਜਨ ਮਾਨ ਦਾ ਇਹ ਗੀਤ

By  Shaminder April 6th 2020 03:04 PM

ਪੂਰੇ ਦੇਸ਼ ‘ਚ ਲਾਕਡਾਊਨ ਚੱਲ ਰਿਹਾ ਹੈ । ਇਸ ਦੌਰਾਨ ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ ।ਘਰਾਂ ‘ਚ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਿਹਾ ਹੈ, ਉੱਥੇ ਹੀ ਪੰਜਾਬੀ ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਤਰੀਕੇ ਦੇ ਨਾਲ ਆਪਣਾ ਸਮਾਂ ਬਿਤਾ ਰਹੇ ਨੇ । ਹਰਭਜਨ ਮਾਨ ਨੇ ਬੀਤੇ ਦਿਨੀਂ ਇੱਕ ਗੀਤ ਕੱਢਿਆ ।

ਹੋਰ ਵੇਖੋ:ਹਰਭਜਨ ਮਾਨ ਨੇ 1947 ਦੀ ਵੰਡ ਦੇ ਦਰਦ ਨੂੰ ਆਪਣੇ ਗੀਤ ‘ਚ ਇੰਝ ਕੀਤਾ ਬਿਆਨ, ਵੀਡੀਓ ਹੋ ਰਿਹਾ ਵਾਇਰਲ

ਇਸ ਗੀਤ ‘ਚ ਉਨ੍ਹਾਂ ਨੇ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਵੀ ਇਨਸਾਨ ‘ਤੇ ਔਖਾ ਵੇਲਾ ਹੁੰਦਾ ਹੈ ਤਾਂ ਕੋਈ ਵੀ ਸਾਥ ਨਹੀਂ ਨਿਭਾਉਂਦਾ ਉਸ ਵੇਲੇ ਇੱਕ ਪਰਛਾਵਾਂ ਹੀ ਹੁੰਦਾ ਜੋ ਤੁਹਾਡੇ ਨਾਲ ਚੱਲਦਾ ਹੈ ।

https://www.instagram.com/p/B9eXJtxBWro/

ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਨੇ ਲਿਖੇ ਨੇ ।ਜਦੋਂਕਿ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ ਅਤੇ ਐੱਚ ਐੱਮ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।ਹਰਭਜਨ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਹਿੱਟ ਗੀਤ ਦੇ ਚੁੱਕੇ ਨੇ ਅਤੇ ਉਨ੍ਹਾਂ ਦਾ ਪੁੱਤਰ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਹਰਭਜਨ ਮਾਨ ਗੀਤਾਂ ਦੇ ਨਾਲ ਨਾਲ ਪਾਲੀਵੁੱਡ ‘ਚ ਵੀ ਸਰਗਰਮ ਹਨ ਅਤੇ ਉਹ ਫ਼ਿਲਹਾਲ ਪੀ.ਆਰ. ਫ਼ਿਲਮ ‘ਚ ਰੁੱਝੇ ਹੋਏ ਹਨ ।

 

Related Post