ਕੁਝ ਤੁਫਾਨੀ ਕਰਨ ਦੇ ਚੱਕਰ ਵਿੱਚ ਨਵ-ਜਨਮੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਦਾ ਨਾਂ ਰੱਖਿਆ ਕੋਰੋਨਾ ਵਾਇਰਸ, ਸੈਨੇਟਾਈਜ਼ਰ, ਲਾਕਡਾਊਨ... ਕੀ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਦੇ ਇਸ ਤਰ੍ਹਾਂ ਦੇ ਨਾਂਅ ਰੱਖਣਾ ਹੈ ਜਾਇਜ਼

By  Shaminder April 14th 2020 02:39 PM

ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ‘ਚ ਵੇਖਣ ਨੁੰ ਮਿਲ ਰਿਹਾ ਹੈ ।ਇਸ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਜਿਸ ਕਾਰਨ ਦੇਸ਼ ‘ਚ ਪਿਛਲੇ ਕਈ ਦਿਨਾਂ ਲਾਕਡਾਊਨ ਜਾਰੀ ਹੈ । ਇਸ ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ।ਇਸੇ ਦੌਰਾਨ ਲੋਕਾਂ ਨੂੰ ਸਾਫ ਸਫਾਈ ਦਾ ਧਿਆਨ ਰੱਖਣ ਦੀ ਤਾਕੀਦ ਵੀ ਕੀਤੀ ਜਾ ਰਹੀ ਹੈ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਲਈ ਆਖਿਆ ਜਾ ਰਿਹਾ ਹੈ ।

https://www.instagram.com/p/B-8-PFGnm_T/

ਪਰ ਹੁਣ ਯੂਪੀ ਤੋਂ ਅਜਿਹੀ ਖ਼ਬਰ ਆਈ ਹੈ ਜਿੱਥੇ ਇੱਕ ਜੋੜੇ ਨੇ ਆਪਣੇ ਨਵ-ਜਨਮੇ ਬੱਚੇ ਦਾ ਨਾਂਅ ਸੈਨੇਟਾਈਜ਼ਰ ਰੱਖ ਦਿੱਤਾ ਹੈ ।ਦਰਅਸਲ ਉਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਇੱਕ ਬੱਚੇ ਨੇ ਜਨਮ ਲਿਆ ਹੈ ।ਬੱਚੇ ਦੇ ਪਿਤਾ ਨੇ ਇੱਕ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ “ਅਸੀਂ ਆਪਣੇ ਬੱਚੇ ਦਾ ਨਾਂਅ ਸੈਨੇਟਾਈਜ਼ਰ ਰੱਖਿਆ ਹੈ, ਕਿਉਂਕਿ ਇਸ ਵੇਲੇ ਹਰ ਕੋਈ ਇਸ ਦਾ ਇਸਤੇਮਾਲ ਆਪਣੇ ਹੱਥਾਂ ਤੋਂ ਕੀਟਾਣੂਆਂ ਤੋਂ ਫੈਲਣ ਤੋਂ ਰੋਕਣ ਲਈ ਕਰ ਰਿਹਾ ਹੈ ।ਇਸ ਨਵ-ਜਨਮੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।

 

Related Post