ਅਦਾਕਾਰਾ ਪ੍ਰਨਿਤੀ ਚੋਪੜਾ ਦਾ ਵੱਡਾ ਖੁਲਾਸਾ, ਡੇਢ ਸਾਲ ਰਹੀ ਇਸ ਬਿਮਾਰੀ ਦੀ ਸ਼ਿਕਾਰ

By  Rupinder Kaler August 7th 2019 05:35 PM

ਬਾਲੀਵੁੱਡ ਅਦਾਕਾਰਾ ਪ੍ਰਨਿਤੀ ਚੋਪੜਾ ਏਨੀਂ ਦਿਨੀਂ ਆਪਣੀ ਫ਼ਿਲਮ ਜਬਰੀਆ ਜੋੜੀ ਦੀ ਪ੍ਰਮੋਸ਼ਨ ਵਿੱਚ ਲੱਗੀ ਹੋਈ ਹੈ ।ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਸਿਦਾਰਥ ਮਲਹੋਤਰਾ ਨਜ਼ਰ ਆਉਣਗੇ । ਇਸ ਪ੍ਰਮੋਸ਼ਨ ਦੌਰਾਨ ਪ੍ਰਨਿਤੀ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਇੱਕ ਸ਼ੋਅ ਵਿੱਚ ਗੱਲਬਾਤ ਕਰਦੇ ਹੋਏ ਪ੍ਰਨਿਤੀ ਨੇ ਕਿਹਾ ਕਿ ਸਾਲ 2014 ਤੋਂ ਸਾਲ 2015 ਵਿੱਚ ਜੋ ਦਿਨ ਆਏ ਸਨ ਉਹ ਉਹਨਾਂ ਵਾਸਤੇ ਬਹੁਤ ਹੀ ਬੁਰੇ ਸਨ ।

https://www.instagram.com/p/B0z4synFNrG/

ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਦੋ ਫ਼ਿਲਮਾਂ ਦਾਵਤ-ਏ-ਇਸ਼ਕ ਤੇ ਕਿਲ ਦਿਲ ਚੰਗਾ ਬਿਜਨੇਸ ਨਹੀਂ ਸਨ ਕਰ ਸਕੀਆਂ । ਇਸ ਸਭ ਦੇ ਚਲਦੇ ਉਹਨਾਂ ਕੋਲ ਕੰਮ ਤੇ ਪੈਸੇ ਦੀ ਕਮੀ ਹੋ ਗਈ । ਪ੍ਰਨਿਤੀ ਨੇ ਕਿਹਾ ਕਿ ਇਸ ਤੋਂ ਬੁਰਾ ਹੋਰ ਉਦੋਂ ਹੋਇਆ ਜਦੋਂ ਉਸ ਨੇ ਇੱਕ ਘਰ ਖਰੀਦ ਲਿਆ । ਘਰ ਖਰੀਦਣ ਨਾਲ ਉਸ ਕੋਲ ਰੋਟੀ ਖਾਣ ਵਾਸਤੇ ਵੀ ਪੈਸੇ ਨਹੀਂ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਪ੍ਰਨਿਤੀ ਨੇ ਖਾਣਾ ਪੀਣਾ ਛੱਡ ਦਿੱਤਾ ।

https://www.instagram.com/p/B0bF8RvAsov/

ਇਸ ਸਮੇਂ ਦੌਰਾਨ ਉਸ ਦਾ ਕੋਈ ਵੀ ਦੋਸਤ ਨਹੀਂ ਸੀ, ਇੱਥੋਂ  ਤੱਕ ਕਿ ਪ੍ਰਨਿਤੀ ਨੇ ਅਪਣੇ ਪਰਿਵਾਰ ਨਾਲੋਂ ਵੀ ਆਪਣਾ ਸੰਪਰਕ ਤੋੜ ਲਿਆ ਸੀ । ਇਸ ਸਮੇਂ ਦੌਰਾਨ ਪ੍ਰੀਨਿਤੀ ਸੁੱਤੀ ਰਹਿੰਦੀ ਸੀ ਜਾਂ ਫਿਰ ਟੀਵੀ ਦੇਖਦੀ ਸੀ ।

https://www.instagram.com/p/B0YVpHug99L/

ਪ੍ਰਨਿਤੀ ਪੂਰੀ ਤਰ੍ਹਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ । ਇਸ ਡਿਪਰੈਸ਼ਨ ਵਿੱਚੋਂ ਨਿਕਲਣ ਲਈ ਪ੍ਰਨਿਤੀ ਦਾ ਸਾਥ ਉਸ ਦੇ ਭਰਾ ਸਹਿਜ ਚੋਪੜਾ ਤੇ ਦੋਸਤ ਸੰਜਨਾ ਨੇ ਦਿੱਤਾ । ਪ੍ਰਨਿਤੀ ਨੇ ਦੱਸਿਆ ਕਿ ਸਾਲ 2016 ਉਸ ਲਈ ਕੁਝ ਚੰਗਾ ਰਿਹਾ ਕਿਉਂਕਿ ਉਸ ਨੂੰ ਕੁਝ ਨਵੀਆਂ ਫ਼ਿਲਮਾਂ ਮਿਲੀਆਂ । ਇਸ ਸਭ ਦੇ ਚਲਦੇ ਉਹ ਡਿਪਰੈਸ਼ਨ ਤੋਂ ਬਾਹਰ ਆ ਗਈ ।

Related Post