ਦੇਖੋ ਕਿੰਝ ਬੋਲੀਆਂ ਪਾ ਕੇ ਪਰਮੀਸ਼ ਵਰਮਾ ਕਰ ਰਹੇ ਨੇ ਫ਼ਿਲਮ 'ਸਿੰਘਮ' ਦੇਖਣ ਦੀ ਅਪੀਲ

By  Aaseen Khan August 2nd 2019 12:34 PM

ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਜਿਹੜੇ 9 ਅਗਸਤ ਨੂੰ ਹਿੰਦੀ ਫ਼ਿਲਮ 'ਸਿੰਘਮ' ਦਾ ਪੰਜਾਬੀ 'ਚ ਰੀਮੇਕ ਲੈ ਕੇ ਆ ਰਹੇ ਹਨ। ਸੋਨਮ ਬਾਜਵਾ ਨਾਲ ਪਰਮੀਸ਼ ਵਰਮਾ ਦੀ ਇਸ ਫ਼ਿਲਮ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਪਰਮੀਸ਼ ਵਰਮਾ ਰਿਲੀਜ਼ ਤੋਂ ਪਹਿਲਾਂ ਸ਼ੋਸ਼ਲ ਮੀਡੀਆ 'ਤੇ ਬੜੇ ਹੀ ਅਨੋਖੇ ਢੰਗ ਨਾਲ ਫ਼ਿਲਮ ਦੇਖਣ ਦੀ ਅਪੀਲ ਕਰ ਰਹੇ ਹਨ।

ਉਹਨਾਂ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਦੇ ਨੇ ਨਾਲ ਗਾਇਕ ਲਾਡੀ ਚਾਹਲ ਵੀ ਨਜ਼ਰ ਆ ਰਹੇ ਹਨ। ਇਸ 'ਚ ਪਰਮੀਸ਼ ਵਰਮਾ 'ਤੇ ਲਾਡੀ ਚਾਹਲ ਬੋਲੀਆਂ ਪਾ ਕੇ ਪੰਜਾਬੀ ਫ਼ਿਲਮ ਸਿੰਘਮ ਦਾ ਪ੍ਰਚਾਰ ਕਰ ਰਹੇ ਹਨ। ਉਹਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ : ਕੀ ਧਰਮਿੰਦਰ ਦਿਓਲ ਨੇ ਸ਼ੋਸ਼ਲ ਮੀਡੀਆ ਤੋਂ ਕਰ ਲਈ ਤੌਬਾ ! ਪੋਸਟ ਕਰਕੇ ਕਿਹਾ ਹੁਣ ਨਹੀਂ ਕਰਾਗਾਂ ਪ੍ਰੇਸ਼ਾਨ

 

View this post on Instagram

 

Wich Punjabi De, Dekh Sohniye #Singham #9August

A post shared by Parmish Verma (@parmishverma) on Aug 1, 2019 at 3:31pm PDT

ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਫ਼ਿਲਮ ਸਿੰਘਮ ‘ਚ ਸੋਨਮ ਬਾਜਵਾ ਫੀਮੇਲ ਲੀਡ ‘ਚ ਹਨ ਅਤੇ ਕਰਤਾਰ ਚੀਮਾ ਨਾਂ ਪੱਖੀ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ।

Related Post